ਕਰੋਨਾ ਵਾਇਰਸ ਦਾ ਕਹਿਰ – ਖੌਫਜ਼ਦਾ ਹਨ ਦੇਸ਼ ਵਾਸੀ- ਆਪਣਿਆਂ ਦੀ ਚਿੰਤਾ ਵਧੀ

TeamGlobalPunjab
3 Min Read

-ਅਵਤਾਰ ਸਿੰਘ

ਦੇਸ਼ ਵਿੱਚ ਕਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹਰ ਰੋਜ਼ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਹਰ ਸ਼ਖਸ ਦੂਰ ਬੈਠੇ ਆਪਣੇ ਧੀਆਂ/ਪੁੱਤਾਂ ਅਤੇ ਸਕੇ ਸੰਬੰਧੀਆਂ ਦੀ ਚਿੰਤਾ ਵਿੱਚ ਡੁਬਿਆ ਹੋਇਆ ਹੈ।

ਉਨ੍ਹਾਂ ਦੀ ਤੰਦਰੁਸਤੀ ਅਤੇ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਬੈਡ ਨਾ ਮਿਲਣ ਅਤੇ ਅੰਤਿਮ ਸੰਸਕਾਰ ਲਈ ਥਾਂ ਨਾ ਮਿਲਣ ਕਾਰਨ ਲੋਕ ਖੁਆਰ ਹੋ ਰਹੇ ਹਨ। ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਮ੍ਰਿਤਕਾਂ ਦੀਆਂ ਪਾਈਆਂ ਗਈਆਂ ਪੋਸਟਾਂ ਦੇਖ ਕੇ ਸਾਰੇ ਸਹਿਮ ਦੇ ਮਾਹੌਲ ਵਿੱਚ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਆਕਸੀਜਨ ਦਾ ਸੰਕਟ ਅਤੇ ਸਿਹਤ ਸਹੂਲਤਾਂ ਦਾ ਜੋ ਹਾਲ ਹੈ, ਉਸ ਨੂੰ ਦੇਖਦੇ ਹੋਏ ਅਦਾਲਤ, ਸਿਹਤ ਮਾਹਿਰ ਅਤੇ ਉਦਯੋਗ ਵਾਲੇ ਵੀ ਲੌਕਡੌਨ ਲਗਾਉਣ ‘ਤੇ ਜ਼ੋਰ ਦੇ ਰਿਹਾ ਹੈ।

- Advertisement -

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਸਰਕਾਰ ਨੂੰ ਲੌਕਡੌਨ ਦੌਰਾਨ ਆਕਸੀਜਨ ਦਾ ਉਤਪਾਦਨ ਵਧਾਉਣ ਅਤੇ ਮਰੀਜ਼ਾਂ ਨੂੰ ਵੱਧ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਵੱਲ ਗੌਰ ਕਰਨਾ ਚਾਹੀਦਾ ਸੀ। ਪਰ ਇਸ ਵੱਲ ਗੌਰ ਨਹੀਂ ਫਰਮਾਇਆ ਗਿਆ। ਪਰ ਸਰਕਾਰ ਹੋਰ ਕੰਮਾਂ ਵਿੱਚ ਮਸਰੂਫ ਸੀ।

ਇਸ ਦੇ ਨਾਲ ਇਸ ਸਮੇਂ ਵੈਕਸੀਨ ਉਤਪਾਦਨ ਵਧਾਉਣ ਤੇ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਸੀ। ਪਰ ਪਿਛਲੇ ਦੋ ਮਹੀਨਿਆਂ ਦੇ ਸਖਤ ਲਾਕਡੌਨ ਦੇ ਮਾੜੇ ਅਸਰ ਕਾਰਨ ਸਹਿਮੀ ਕੇਂਦਰ ਸਰਕਾਰ ਬੜੀ ਸੰਜਮ ਨਾਲ ਚੱਲ ਰਹੀ ਹੈ।

ਪਿਛਲੇ ਦਿਨੀ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਕਿ ਕਰੋਨਾ ਨੂੰ ਰੋਕਣ ਦਾ ਤਾਲਾਬੰਦੀ ਹੀ ਅੰਤਿਮ ਵਿਕਲਪ ਹੈ। ਬਹੁਤੇ ਰਾਜਾਂ ਨੇ ਪੂਰੀ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ ਅਤੇ ਕਈਆਂ ਨੇ ਪਾਬੰਦੀਆਂ ਲਗਾ ਦਿੱਤੀਆਂ ਹਨ ਜੋ ਤਾਲਾਬੰਦੀ ਦੇ ਬਰਾਬਰ ਹਨ।

ਵੱਖ ਵੱਖ ਸ਼ਹਿਰਾਂ ਵਿਚ ਵਪਾਰੀ ਸੜਕਾਂ ਉੱਤੇ ਆ ਕੇ ਸਰਕਾਰਾਂ ਦੇ ਫ਼ੈਸਲਿਆਂ ਬਾਰੇ ਸਵਾਲ ਚੁੱਕ ਰਹੇ ਹਨ। ਹਾਲ ਹੀ ਵਿੱਚ ਹਰਿਆਣਾ ਵਿੱਚ ਇਕ ਹਫਤੇ, ਪੰਜਾਬ ਸਰਕਾਰ ਨੇ 15 ਮਈ ਤਕ ਪਾਬੰਦੀਆਂ ਅਤੇ ਓਡੀਸ਼ਾ ਦੀ ਸਰਕਾਰ ਨੇ ਦੋ ਹਫਤੇ ਦੀ ਤਾਲਾਬੰਦੀ ਕੀਤੀ ਹੈ।

ਪਰ ਇਸ ਵਾਰ ਤਾਲਾਬੰਦੀ ਵਿੱਚ ਪਿਛਲੇ ਸਾਲ ਵਾਂਗ ਸਖਤੀ ਨਹੀਂ ਹੈ। ਪਰ ਦਿਹਾੜੀਦਾਰ ਘਰ ਬੈਠ ਗਿਆ ਹੈ। ਉਸ ਦੇ ਘਰ ਦਾ ਖਰਚਾ ਹਰ ਰੋਜ਼ ਵਾਂਗ ਹੈ। ਦੇਸ਼ ਦੇ ਕਈ ਸ਼ਹਿਰਾਂ ਦੇ ਵਪਾਰੀ ਤਾਲਾਬੰਦੀ ਖਿਲਾਫ ਸੜਕਾਂ ਉਪਰ ਆ ਕੇ ਸਰਕਾਰਾਂ ਦੇ ਫ਼ੈਸਲਿਆਂ ‘ਤੇ ਸਵਾਲ ਚੁੱਕ ਰਹੇ ਹਨ।

- Advertisement -

ਦਿਹਾੜੀਦਾਰ ਤੇ ਵਪਾਰੀ ਬਹੁਤ ਚਿੰਤਤ ਹਨ। ਤਾਲਾਬੰਦੀ ਅਤੇ ਪਾਬੰਦੀਆਂ ਕਾਰਨ ਦਿਹਾੜੀਦਾਰਾਂ ਦੀ ਰੋਜ਼ੀ ਰੋਟੀ ਖੁਸਦੀ ਹੈ। ਵਪਾਰੀਆਂ ਦੇ ਕਾਰੋਬਾਰ ’ਤੇ ਮਾੜਾ ਅਸਰ ਪੈਂਦਾ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਜ਼ਰੂਰੀ ਸੇਵਾਵਾਂ ਦੀ ਸੂਚੀ ਸਰਕਾਰੀ ਅਧਿਕਾਰੀਆਂ ਨੇ ਬਣਾਈ ਹੈ ਜਿਸ ਵਿਚ ਵਪਾਰੀਆਂ ਤੇ ਆਮ ਲੋਕਾਂ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਰਿਪੋਰਟਾਂ ਅਨੁਸਾਰ ਵਿਦੇਸ਼ਾਂ ਵਿਚ ਹੋਈ ਤਾਲਾਬੰਦੀ ਦੌਰਾਨ ਸਰਕਾਰਾਂ ਨੇ ਕਾਰੋਬਾਰੀਆਂ, ਵਪਾਰੀਆਂ, ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੱਤੀ ਹੈ, ਪਰ ਭਾਰਤ ਵਿਚ ਅਜਿਹੇ ਕੋਈ ਕਦਮ ਨਹੀਂ ਚੁੱਕਿਆ ਗਿਆ।

ਲੋਕਾਂ ਨੂੰ ਉਨ੍ਹਾਂ ਦੇ ਹਾਲ ਉਪਰ ਤੜਫਣ ਲਈ ਛੱਡ ਦਿੱਤਾ ਗਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਤੰਤਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਹੈ। ਅਵਾਮ ਦਾ ਕਹਿਣਾ ਹੈ ਕਿ ਇਕ ਤੇਰਿਆਂ ਮੇਰਿਆਂ ਦੀ ਚਿੰਤਾ ਹੈ, ਦੂਜੇ ਪਾਸੇ ਆਪਣਾ ਨਿਰਬਾਹ ਕਰਨ ਦੀ ਫਿਕਰ ਹੈ।*

Share this Article
Leave a comment