ਓਟਵਾ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਕੁਝ ਪੋਸਟਾਂ ਤੋਂ ਬਾਅਦ ਓਟਵਾ ਵਿਖੇ ਇੱਕ ਗੁਰੂਘਰ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੋਸਟਾਂ ‘ਚ ਕਿਹਾ ਜਾ ਰਿਹਾ ਸੀ ਕਿ ਟਰੱਕ ਡਰਾਈਵਰ ਵੈਕਸੀਨ ਤੇ ਹੋਰ ਕੋਵਿਡ-19 ਸਬੰਧੀ ਆਦੇਸ਼ਾਂ ਵਿਰੁਧ ਰੈਲੀ ਲਈ ਸ਼ਹਿਰ ‘ਚ ਰਹਿ ਸਕਦੇ ਹਨ।
ਇਸ ਮਾਮਲੇ ਨੂੰ ਲੈ ਕੇ ਓਟਵਾ ਸਿੱਖ ਸੁਸਾਇਟੀ ਯਾਨੀ OSS ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਬੰਦ ਰਖੇਗੀ। ਆਮ ਤੌਰ ‘ਤੇ ਤਾਂ ਗੁਰੂਘਰ ਜਿਨਾਂ ਨੂੰ ਜ਼ਰੂਰਤ ਹੁੰਦੀ ਹੈ ਉਨਾਂ ਲੋਕਾਂ ਨੂੰ ਮੁਫਤ ‘ਚ ਰਹਿਣ ਦੀ ਇਜਾਜ਼ਤ ਦਿੰਦੇ ਹਨ। ਹਾਲਾਕੀ OSS ਦਾ ਕਹਿਣਾ ਹੈ ਕਿ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੀਤੀਆਂ ਜਾ ਰਹੀਆਂ ਕੁਝ ਪੋਸਟਾਂ ‘ਚ ਕਿਹਾ ਜਾ ਰਿਹਾ ਸੀ ਕਿ ਗੁਰਦੁਆਰਾ ਟਰਕਰਾਂ ਦੇ ਕਾਫਲੇ ਨੂੰ ਰਹਿਣ ਲਈ ਥਾਂ ਦਵੇਗਾ। ਸੋਸਾਇਟੀ ਨੇ ਦੱਸਿਆ ਕਿ ਇਹ ਪੋਸਟ ਝੂਠੀ ਹੈ।
ਉਨ੍ਹਾਂ ਅੱਗੇ ਲਿਖਿਆ, ‘OSS ਕਿਸੇ ਵੀ ਰੂਪ ‘ਚ ਇਸ ਵਿਰੋਧ ਨਾਲ ਨਹੀਂ ਜੁੜਿਆ। ਪ੍ਰਬੰਧਕਾਂ ਮੁਤਾਬਕ ਕੋਰੋਨਾ ਮਹਾਂਮਾਰੀ ਕਾਰਨ ਪੂਰਾ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਗੁਰੂ ਘਰ ‘ਚ ਦਾਖਲ ਹੋਣ ਦੀ ਆਗਿਆ ਹੈ।
ਇਸ ਦੇ ਨਾਲ ਹੀ ਲੰਗਰ ਹਾਲ ਵੀ ਬੰਦ ਰਹੇਗਾ। OSS ਨੂੰ ਚਿੰਤਾ ਹੈ ਕਿ ਸੋਸ਼ਲ ਮੀਡੀਆ ਪੋਸਟਾਂ ਗੁੰਮਰਾਹ ਕਰ ਸਕਦੀਆਂ ਹਨ। ਇਹ ਸਿਰਫ ਸਪੰਤੀ ਜਾਂ ਕਰਮਚਾਰੀਆਂ ਲਈ ਕਿਸੇ ਵੀ ਖਤਰੇ ਤੋਂ ਘੱਟ ਨਹੀਂ ਹੈ। ਜਿਸ ਕਾਰਨ OSS ਦਾ ਕਹਿਣਾ ਹੈ ਕਿ ਉਨਾਂ ਨੇ ਗੁਰੂਘਰ ਨੂੰ ਦੋ ਦਿਨਾਂ ਲਈ ਬੰਦ ਕਰਨ ਲਈ ਇਹ ਕਦਮ ਚੁੱਕਿਆ ਹੈ।’