ਓਟਵਾ: ਕੈਨੇਡਾ ਦੀ ਰਾਜਧਾਨੀ ਓਟਵਾ ‘ਚ ਅਪਰਾਧ ਨਾਲ ਜੁੜੀਆਂ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਸਬੰਧਤ 221 ਮਾਮਲੇ ਦਰਜ ਹੋਏ ਜਿਨਾਂ ਵਿੱਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ। ਕੁੱਲ ਮਿਲਾ ਕੇ ਇਸ ਸਾਲ ਯਾਨੀ 2023 ‘ਚ ਹੁਣ ਤੱਕ ਨਫਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਘਟਨਾਵਾਂ ‘ਚ 23.5 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ। ਓਟਵਾ ਪੁਲਿਸ ਦੇ ਮੁਖੀ ਨੇ ਇਸ ‘ਤੇ ਚਿੰਤਾ ਪ੍ਰਗਟ ਕੀਤੀ। ਉਨਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਨਫਰਤ ਨਾਲ ਸਬੰਧਤ 221 ਮਾਮਲੇ ਦਰਜ ਕੀਤੇ ਹਨ, ਜਿਨਾਂ ਵਿਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 23 ਲੋਕਾਂ ਨੂੰ 56 ਦੋਸ਼ਾਂ ਤਹਿਤ ਚਾਰਜ ਕੀਤਾ ਜਾ ਚੁੱਕਾ ਹੈ, ਜਿਨਾਂ ਵਿਚੋਂ ਇਕ ਦੋਸ਼ ਲੋਕਾਂ ਵਿਚ ਨਫਰਤ ਫ਼ੈਲਾਉਣ ਦਾ ਵੀ ਸੀ। ਓਟਵਾ ਪੁਲਿਸ ਮੁਖੀ ਨੇ ਕਿਹਾ ਕਿ ਪੂਰੇ ਉੱਤਰੀ ਅਮਰੀਕਾ ਅਤੇ ਦੁਨੀਆ ‘ਚ ਹੀ ਨਫਰਤੀ ਅਪਰਾਧਾਂ ਦਾ ਰੁਝਾਨ ਵਧ ਰਿਹਾ ਹੈ। ਪੁਲਿਸ ਮੁਖੀ ਨੇ ਕਿਹਾ ਕਿ ਮਾਮਲਿਆਂ ਦੀ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ। 2023 ‘ਚ ਹੁਣ ਤੱਕ ਨਫਰਤੀ ਅਪਰਾਧੀ ਵਿਚ ਸਭ ਤੋਂ ਵੱਧ ਪੀੜਤ ਯਹੂਦੀ ਦੀ ਭਾਈਚਾਰੇ ਦੇ ਲੋਕ ਰਹੇ। ਦੂਸਰੇ ਨੰਬਰ ਤੇ ਸਭ ਐਲਜੀਬੀਟੀ ਭਾਈਚਾਰਾ ਤੇ ਤੀਸਰੇ ਨੰਬਰ ਤੇ ਚਾਈਨੀਜ਼ ਤੇ ਬਲੈਕ ਲੋਕ ਨਫਰਤ ਦਾ ਸ਼ਿਕਾਰ ਹੋਏ।
ਪੁਲਿਸ ਮੁਖੀ ਨੇ ਕਿਹਾ ਕਿ ਅਸਲ ਮਾਮਲੇ ਸਾਹਮਣੇ ਆਏ ਮਾਮਲਿਆ ਤੋਂ ਵੱਧ ਵੀ ਹੋ ਸਕਦੇ ਹਨ, ਕਿਉਕਿ ਵੱਡੀ ਗਿਣਤੀ ਵਿਚ ਅਜਿਹੇ ਮਾਮਲੇ ਪੁਲਿਸ ਨੂੰ ਰਿਪੋਰਟ ਹੀ ਨਹੀਂ ਕੀਤੇ ਜਾਂਦੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.