ਟੋਰਾਂਟੋ: ਫੈਡਰਲ ਵਿੱਤ ਮੰਤਰੀ ਫਰਾਂਸਵਾ-ਫਿਲੀਪ ਨੇ ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਤੋਂ ਪ੍ਰਭਾਵਿਤ ਕੈਨੇਡੀਅਨ ਵਪਾਰੀ ਉਦਯੋਗਾਂ ਲਈ ਮਦਦ ਦਾ ਐਲਾਨ ਕੀਤਾ ਹੈ, ਜਿਸ ਅਧੀਨ ਉਨ੍ਹਾਂ ਨੂੰ ਆਪਣੀਆਂ ਸਪਲਾਈ ਚੇਨਾਂ ਅਨੁਕੂਲ ਕਰਨ ਲਈ ਸਮਾਂ ਦਿੱਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਸਰਕਾਰ ਅਮਰੀਕਾ ਤੋਂ ਆਏ ਉਹਨਾਂ ਉਤਪਾਦਾਂ ਲਈ 6 ਮਹੀਨੇ ਦੀ ਆਰਜ਼ੀ ਟੈਰਿਫ ਛੋਟ ਦੇਣ ਦੀ ਯੋਜਨਾ ਬਣਾਏਗੀ ਜੋ ਕੈਨੇਡੀਅਨ ਨਿਰਮਾਣ, ਪ੍ਰੋਸੈਸਿੰਗ, ਅਤੇ ਭੋਜਨ ਤੇ ਪੀਣ ਵਾਲੀਆਂ ਚੀਜ਼ਾਂ ਦੀ ਪੈਕਿੰਗ ਵਿੱਚ ਵਰਤੇ ਜਾਂਦੇ ਹਨ।
ਇਹ ਆਰਜ਼ੀ ਛੋਟ ਉਹਨਾਂ ਉਤਪਾਦਾਂ ‘ਤੇ ਵੀ ਲਾਗੂ ਹੋਵੇਗੀ ਜੋ ਲੋਕ ਸਿਹਤ, ਸਿਹਤ ਸੇਵਾਵਾਂ, ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਵਰਤੇ ਜਾਂਦੇ ਹਨ।
ਯੋਜਨਾ ਅਧੀਨ, ਉਹ ਆਟੋਮੋਬਾਈਲ ਕੰਪਨੀਆਂ ਜੋ ਕੈਨੇਡਾ ਵਿੱਚ ਵਾਹਨ ਬਣਾਉਣੇ ਜਾਰੀ ਰੱਖਦੀਆਂ ਹਨ, ਉਨ੍ਹਾਂ ਨੂੰ ਕੁਝ ਅਮਰੀਕਨ ਨਿਰਮਿਤ, CUSMA-ਅਨੁਕੂਲ ਵਾਹਨ ਟੈਰਿਫ ਤੋਂ ਬਿਨਾਂ ਕੈਨੇਡਾ ਵਿੱਚ ਆਯਾਤ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਜੇਕਰ ਕੈਨੇਡੀਅਨ ਉਤਪਾਦਨ ਜਾਂ ਨਿਵੇਸ਼ ਵਿੱਚ ਕਟੌਤੀ ਹੁੰਦੀ ਹੈ ਤਾਂ ਕਿਸੇ ਕੰਪਨੀ ਵੱਲੋਂ ਆਯਾਤ ਕੀਤੇ ਜਾ ਸਕਣ ਦੀ ਟੈਰਿਫ-ਮੁਕਤ ਵਾਹਨਾਂ ਦੀ ਗਿਣਤੀ ਘਟ ਜਾਵੇਗੀ।
ਸ਼ੈਂਪੇਨ ਨੇ ਐਲਾਨ ਕੀਤਾ ਕਿ ਮਾਰਚ ਵਿਚ ਐਲਾਨੇ ਗਏ ਟੈਰਿਫ਼ ਲੋਨ ਲਈ ਹੁਣ ਅਰਜ਼ੀਆਂ ਖੁੱਲ੍ਹ ਗਈਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।