ਆਰਗੈਨਿਕ ਫਾਰਮਰਜ਼ ਕਲੱਬ ਦੇ ਮੈਂਬਰਾਂ ਨੇ ਸਿੱਖੇ ਸਬਜ਼ੀਆਂ ਦੀ ਕਾਸ਼ਤ ਅਤੇ ਮੰਡੀਕਰਨ ਦੇ ਨੁਕਤੇ

TeamGlobalPunjab
2 Min Read

ਲੁਧਿਆਣਾ: ਡਾਇਰੈਕਟਰ ਪਸਾਰ ਸਿੱਖਿਆ ਦੀ ਅਗਵਾਈ ਵਿੱਚ ਪੀ.ਏ.ਯੂ. ਆਰਗੈਨਿਕ ਫਾਰਮਰਜ਼ ਕਲੱਬ (ਰਜਿ.) ਦਾ ਖੇਤੀ ਸਿਖਲਾਈ ਕੈਂਪ 16 ਜਨਵਰੀ ਨੂੰ ਲਗਾਇਆ ਗਿਆ ਜਿਸ ਵਿੱਚ 55 ਕਿਸਾਨ ਵੀਰਾਂ ਨੇ ਭਾਗ ਲਿਆ।
ਇਸ ਸਿਖਲਾਈ ਕੈਂਪ ਵਿੱਚ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਦੀਆਂ ਗਤੀਵਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਅਤੇ ਹੋਰ ਸੰਸਥਾਵਾਂ ਤੋਂ ਆਏ ਹੋਏ ਮਾਹਿਰਾਂ ਨੇ ਵੱਖ ਵੱਖ ਵਿਸ਼ਿਆਂ ‘ਤੇ ਜਿਵੇਂ ਕਿ ਡਾ. ਰੂਮਾ ਦੇਵੀ ਨੇ ਗਰਮੀਆਂ ਦੀ ਰੁੱਤ ਵਿਚ ਸਬਜ਼ੀਆਂ ਦੀ ਉਤਮ ਕਾਸ਼ਤ ਬਾਰੇ, ਜਸਪ੍ਰੀਤ ਸਿੰਘ (ਆਤਮਾ) ਨੇ ਕਿਸਾਨ ਬਜ਼ਾਰ ਅਤੇ ਮੰਡੀਕਰਨ ਬਾਰੇ, ਗੁਰਮੁਖ ਸਿੰਘ (ਅਗਾਂਹਵਧੂ ਕਿਸਾਨ) ਨੇ ਬਾਜਰਾ, ਜੌਂ, ਮੱਕੀ (ਮੋਟਾ ਅਨਾਜ) ਆਦਿ ਦੀ ਸਫਲ ਕਾਸ਼ਤ ਬਾਰੇ ਆਪਣੇ ਤਜ਼ਰਬੇ, ਮੁਦਗਿਲ (ਪੰਜਾਬ ਖੇਤੀਬਾੜੀ ਨਿਰਯਾਤਕ ਸਹਿਕਾਰਤਾ) ਨੇ ਜੈਵਿਕ ਖੇਤੀ ਦੇ ਪ੍ਰਮਾਣੀਕਰਨ ਬਾਰੇ ਆਏ ਹੋਏ ਕਿਸਾਨ ਵੀਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਅੰਤ ਵਿਚ ਰਵਿੰਦਰ ਭਲੂਰੀਆ ਨੇ ਆਏ ਹੋਏ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਸ ਸਿਖਲਾਈ ਕੈਂਪ ਦੌਰਾਨ ਪ੍ਰਾਪਤ ਕੀਤੀ ਲਾਹੇਵੰਦ ਜਾਣਕਾਰੀ ਨੂੰ ਆਪਣੇ ਕਿੱਤੇ ਵਿਚ ਅਪਣਾਉਣ ਬਾਰੇ ਸਲਾਹ ਦਿੱਤੀ।

 

 

17 ਜਨਵਰੀ ਲਈ ਮੌਸਮ ਦਾ ਹਾਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ ਨਾਲ ਛਿੱਟੇ ਪੈਣਗੇ।

- Advertisement -

Share this Article
Leave a comment