ਚੰਡੀਗੜ੍ਹ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਨਾਲ ਸੰਬੰਧਤ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਣਜੀਤ ਸਿੰਘ ਇਸ ਸਾਲ ਦੇ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ 15 ਵਿਅਕਤੀਆਂ ਵਿੱਚੋਂ ਇੱਕ ਹਨ। ਵੀਰ ਚੱਕਰ ਮਿਲਣ ’ਤੇ ਖੁਸ਼ੀ ਜਾਹਿਰ ਕਰਦਿਆਂ ਪਿਤਾ ਗੁਰਮੀਤ ਸਿੰਘ ਕਿਹਾ ਕਿ ਉਹਨਾਂ ਦੇ ਪੁੱਤਰ ਕੈਪਟਨ ਰਣਜੀਤ ਸਿੰਘ ਨੇ ਮੁਢਲੀ ਸਿੱਖਿਆ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਪ੍ਰਾਪਤ ਕੀਤੀ ਹੈ। ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸਨ। ਤਿੰਨ ਸਾਲ 1986-86 ਵਿੱਚ ਇਹਨਾਂ ਨੇ ਮਾਲਵਾ ਸਕੂਲ ’ਚ ਪੜ੍ਹਾਈ ਸ਼ੁਰੂ ਕੀਤੀ। ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਐਨਡੀਏ ਵਿੱਚ ਸਿਲੈਕਸ਼ਨ ਹੋ ਗਈ ਤਿੰਨ ਸਾਲ ਪੂਣੇ ਦੇ ਵਿੱਚ ਪੜ੍ਹਾਈ ਕੀਤੀ ਫਿਰ ਇੱਕ ਸਾਲ ਟ੍ਰੇਨਿੰਗ ਤੋਂ ਬਾਅਦ ਇੱਕ ਸਾਲ ਯੂਕੇ ਗਏ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਭ ਤੋਂ ਜ਼ਿਆਦਾ ਮਿਗ ਜਹਾਜ ਉਡਾਇਆ ਤਿੰਨ ਸਾਲ ਇਹਨਾਂ ਦੀ ਡਿਊਟੀ ਰਾਜਸਥਾਨ ਅਤੇ ਉਸ ਤੋਂ ਬਾਅਦ ਪਠਾਨਕੋਟ ਫਿਰ ਸਿਰਸਾ ਦੇ ਵਿੱਚ ਸਕੋਈ ਜਹਾਜ਼ ਚਲਾਇਆ। ਜਦੋਂ ਪਠਾਨਕੋਟ ਏਅਰਵੇਜ਼ ਤੇ ਅਟੈਕ ਹੋਇਆ ਉਦੋਂ ਬੇਟੀ ਦੀ ਡਿਊਟੀ ਪਠਾਨਕੋਟ ਉਸ ਟਾਈਮ ਮਿਗ 21 ਚਲਾਉਂਦੇ ਸੀ ਫਿਰ 10 ਮਹੀਨੇ ਦੀ ਟ੍ਰੇਨਿੰਗ ਲਈ ਬੇਟਾ ਫ਼ਰਾਂਸ ਚਲਾ ਗਿਆ ਉਥੋਂ ਰਿਫਾਲ ਜਹਾਜ਼ ਨੂੰ ਉਡਾ ਕੇ ਭਾਰਤ ਲਿਆਇਆ ਸੀ।
ਰਣਜੀਤ ਸਿੰਘ ਨੂੰ ਆਪਰੇਸ਼ਨ ਸਿੰਦੂਰ ਦੌਰਾਨ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਰਣਜੀਤ ਸਿੰਘ ਦਾ ਪਰਿਵਾਰ ਮੂਲ ਤੌਰ ‘ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਨਾਲ ਸੰਬੰਧਿਤ ਹੈ।ਗਿੱਦੜਬਾਹਾ ਦੇ ਮਾਲਵਾ ਸਕੂਲ ਦੇ ਪ੍ਰਿੰਸਿਪਲ (ਸੇਵਾਮੁਕਤ ਕਰਨਲ) ਸੁਧਾਂਸ਼ੁ ਆਰਿਆ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਨੇ 12ਵੀਂ ਤੱਕ ਦੀ ਪੜ੍ਹਾਈ ਇਸੇ ਸਕੂਲ ਤੋਂ ਕੀਤੀ, ਜਿਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ‘ਚ ਕੋਰਸ ਕਰਦੇ ਹੋਏ NDA ਦੀ ਪ੍ਰੀਖਿਆ ਪਾਸ ਕਰਕੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਹੋਏ। ਪਿਛਲੇ ਸਾਲ ਦਸੰਬਰ ਵਿੱਚ ਉਹ ਸਕੂਲ ਦੇ ਸੰਸਥਾਪਕ ਦਿਵਸ ‘ਤੇ ਵੀ ਪਹੁੰਚੇ ਸਨ।