ਓਂਟਾਰੀਓ ਵਿੱਚ ‘ਸਟੇਅ ਐਟ ਹੋਮ’ ਜਾਰੀ, ਐਤਵਾਰ ਨੂੰ ਵੀ ਕੋਵਿਡ-19 ਦੇ 3732 ਮਾਮਲੇ ਹੋਏ ਦਰਜ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿੱਚ ਐਤਵਾਰ ਨੂੰ ਕੋਵਿਡ-19 ਦੇ 3732 ਕੇਸ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 4,70,465 ਤੱਕ ਜਾ ਪੁੱਜੀ ਹੈ ।

ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ, ”ਸਥਾਨਕ ਤੌਰ‘ ਤੇ ਟੋਰਾਂਟੋ ਵਿੱਚ 1198, ਪੀਲ ਖੇਤਰ ਵਿੱਚ 797, ਯੌਰਕ ਖੇਤਰ ਵਿੱਚ 306, ਹੈਮਿਲਟਨ ਵਿੱਚ 237 ਅਤੇ ਦੁਰਹਮ ਵਿੱਚ 232 ਨਵੇਂ ਕੇਸ ਸਾਹਮਣੇ ਆਏ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਪੂਰੇ ਓਂਂਟਾਰੀਓ ਵਿੱਚ ਇਸ ਸਮੇਂ ‘ਸਟੇਅ ਐਟ ਹੋਮ’ ਹੁਕਮ ਜਾਰੀ ਹੈ । ਹੁਣ ਲੋਕਾਂ ਨੂੰ ਪਾਬੰਦੀਆਂ ਨੂੰ ਮੰਨਦੇ ਹੋਏ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਤਾਂ ਜੋ ਵੱਧਦੇ ਕੋਰੋਨਾ ਕੇਸਾਂ ‘ਤੇ ਠੱਲ ਪਾਈ ਜਾ ਸਕੇ।

ਸਿਹਤ ਵਿਭਾਗ ਅਨੁਸਾਰ 2 ਮਈ ਨੂੰ ਕੋਰੋਨਾ ਪੀੜਤ 23 ਲੋਕਾਂ ਦੀ ਜਾਨ ਗਈ ਹੈ, ਜਿਸ ਨਾਲ ਸੂਬਾਈ ਮੌਤ ਦੀ ਗਿਣਤੀ 8102 ਤੱਕ ਜਾ ਪੁੱਜੀ ਹੈ ।

ਹੁਣ ਤੱਕ ਕੋਵਿਡ ਦੇ ਕੁੱਲ 4,25,163 ਵਿਅਕਤੀ ਸਿਹਤਯਾਬ ਹੋਏ ਹਨ, ਇਹ ਸਾਰੇ ਕਨਫ਼ਰਮ ਮਾਮਲਿਆਂ ਦਾ 90.4% ਹੈ।

ਕੋਵਿਡ ਦੀ ਜਾਂਚ ਲਈ ਐਤਵਾਰ ਨੂੰ 45,300 ਤੋਂ ਵੱਧ ਟੈਸਟ ਪੂਰੇ ਕੀਤੇ ਗਏ । ਓਂਟਾਰੀਓ ਨੇ ਹੁਣ ਤੱਕ ਕੁੱਲ 1,41,97942 ਟੈਸਟ ਪੂਰੇ ਕੀਤੇ ਹਨ, ਇਨ੍ਹਾਂ ਵਿਚੋਂ 20,091 ਜਾਂਚ ਅਧੀਨ ਹਨ।

ਪ੍ਰਾਂਤ ਦੇ ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਕੋਵਿਡ ਦੀ ਸਕਾਰਾਤਮਕ ਦਰ 8.5 ਪ੍ਰਤੀਸ਼ਤ ਰਹੀ ਜੋ ਕਿ ਬੀਤੇ ਦਿਨ ਸ਼ਨੀਵਾਰ ਦੀ ਰਿਪੋਰਟ ਤੋਂ ਉਪਰ ਹੈ, ਸ਼ਨੀਵਾਰ ਨੂੰ ਇਹ 7.3% ਦਰਜ ਕੀਤੀ ਗਈ ਸੀ । ਪਿਛਲੇ ਹਫ਼ਤੇ ਐਤਵਾਰ ਨੂੰ ਇਹ ਦਰ 8.7% ਸੀ । ਦੱਸਣਯੋਗ ਹੈ ਕਿ ਸੂਬੇ ਵਿੱਚ ਪਿਛਲੇ ਐਤਵਾਰ ਨੂੰ ਕੋਵਿਡ ਦੇ 3947 ਕੇਸ ਦਰਜ ਕੀਤੇ ਗਏ ਸਨ।

 

ਹੁਣ ਤੱਕ, ਸੂਬੇ ਵਿੱਚ 3,75,280 ਵਿਅਕਤੀਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਜਾ ਚੁੱਕਾ ਹੈ ਭਾਵ ਉਹ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।

Share This Article
Leave a Comment