ਓਨਟਾਰੀਓ: ਓਨਟਾਰੀਓ ਪ੍ਰੋਵਿੰਸ ਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਫਰਵਰੀ ਤੋਂ ਓਨਟਾਰੀਓ ਦੇ ਹਾਈ ਸਕੂਲ ਫਰਵਰੀ ਤੋਂ ਬਾਅਦ ਵਿੱਚ ਰੈਗੂਲਰ ਸਮੈਸਟਰਾਂ ਵਿੱਚ ਵਾਪਸ ਚਲੇ ਜਾਣਗੇ।
ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇਹ ਐਲਾਨ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਤੇ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਦੀ ਹਾਜ਼ਰੀ ਵਿੱਚ ਕੀਤਾ। ਸਰਕਾਰੀ ਅਧਿਕਾਰੀਆਂ ਨੇ ਆਖਿਆ ਕਿ ਸਕੂਲ ਬੋਰਡ ਜਲਦ ਇਹ ਤਬਦੀਲੀਆਂ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ ਉਨ੍ਹਾਂ ਦੇ ਲੋਕਲ ਪਬਲਿਕ ਹੈਲਥ ਯੂਨਿਟ ਦਾ ਸਮਰਥਨ ਹਾਸਲ ਹੋਵੇ।
ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇ ਪਹਿਲਾਂ ਨਹੀਂ ਤਾਂ ਜਨਵਰੀ ਵਿੱਚ ਸੁ਼ਰੂ ਕਰਕੇ ਐਲੀਮੈਂਟਰੀ ਸਕੂਲਾਂ ਦੀਆਂ ਅਸੈਂਬਲੀਜ਼ ਵਰਚੂਅਲੀ ਕਰਵਾਈਆਂ ਜਾਣਗੀਆਂ। ਐਲੀਮੈਂਟਰੀ ਸਕੂਲਜ਼ ਵਿੱਚ ਅਸੈਂਬਲੀਜ਼ ਵਰਚੂਅਲ ਕਰਵਾਈਆਂ ਜਾਣਗੀਆਂ।
ਐਲੀਮੈਂਟਰੀ ਸਕੂਲਾਂ ਵਿੱਚ ਲੰਚ ਤੇ ਬ੍ਰੇਕਜ਼ ਕਲਾਸਰੂਮਜ਼ ਵਿੱਚ ਹੀ ਹੋਣਗੀਆਂ।