ਓਨਟਾਰੀਓ: ਓਨਟਾਰੀਓ ਸਰਕਾਰ ਅਜਿਹਾ ਬਿੱਲ ਲਿਆਉਣ ਜਾ ਰਹੀ ਹੈ, ਜੇ ਉਹ ਪਾਸ ਹੋ ਜਾਂਦਾ ਹੈ ਤਾਂ ਟੈਂਪਰੇਰੀ ਹੈਲਪ ਏਜੰਸੀਆਂ ਤੇ ਰਕਰੂਟਰਜ਼ ਨੂੰ ਬਰੈਂਪਟਨ ਵਿੱਚ ਆਪਰੇਟ ਕਰਨ ਲਈ ਲਾਇਸੰਸ ਦੀ ਲੋੜ ਹੋਵੇਗੀ।
ਪ੍ਰਸਤਾਵਿਤ ਤਬਦੀਲੀਆਂ ਨਾਲ ਅਧਿਕਾਰੀਆਂ ਨੂੰ ਗੈਰ ਲਾਇਸੰਸਸ਼ੁਦਾ ਟੀ ਐਚ ਏਜ਼ ਜਾਂ ਗੈਰ ਲਾਇਸੰਸਸ਼ੁਦਾ ਆਪਰੇਟਰ ਦੀ ਵਰਤੋਂ ਕਰਨ ਵਾਲੇ ਕਾਰੋਬਾਰਾਂ ਖਿਲਾਫ ਜੁਰਮਾਨੇ ਲਾਉਣ ਦੀ ਖੁੱਲ੍ਹ ਹੋਵੇਗੀ। ਲੇਬਰ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਪਹਿਲੇ ਦਿਨ ਤੋਂ ਹੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਹੜਾ ਵੀ ਕੋਈ ਇੰਪਲੌਇਰ ਆਪਣੇ ਵਰਕਰਜ਼ ਦੇ ਅਧਿਕਾਰਾਂ ਦੀ ਉਲੰਘਣਾਂ ਕਰ ਰਿਹਾ ਹੋਵੇਗਾ ਉਸ ਖਿਲਾਫ ਕਾਰਵਾਈ ਕਰਨ ਲਈ ਸਾਡੇ ਅਧਿਕਾਰੀ ਉਸ ਦੇ ਦਰਵਾਜ਼ੇ ਉੱਤੇ ਪਹੁੰਚੇ ਹੋਣਗੇ।ਕਿਰਤ ਮੰਤਰੀ ਮੋਂਟੇ ਮੈਕਨੌਟਨ ਨੇ ਕਿਹਾ ਕਿ ਪ੍ਰਾਂਤ ਵਿੱਚ 3,000 ਤੋਂ ਵੱਧ ਏਜੰਸੀਆਂ ਹਨ ਅਤੇ ਬਹੁਗਿਣਤੀ ਨੈਤਿਕ ਤੌਰ ਤੇ ਕੰਮ ਕਰਦੀਆਂ ਹਨ, ਪਰ ਸਾਰੀਆਂ ਨਹੀਂ। ਉਨ੍ਹਾਂ ਕਿਹਾ ਕਿ “ਬਦਕਿਸਮਤੀ ਨਾਲ, ਕੁਝ ਕਾਨੂੰਨ ਤੋੜਨ ਵਾਲੇ ਹਨ ਜੋ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ। “ਇਸ ਨੂੰ ਬਦਲਣ ਦੀ ਜ਼ਰੂਰਤ ਹੈ।”