ਓਨਟਾਰੀਓ ‘ਚ ਮੌਤਾਂ ਦੀ ਗਿਣਤੀ ਵਧ ਕੇ ਹੋਈ 21, ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਲੱਗੀ ਰੋਕ

TeamGlobalPunjab
2 Min Read

ਓਨਟਾਰੀਓ: ਓਨਟਾਰੀਓ ਵਿਚ ਹੁਣ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1,326 ਦੀ ਗਿਣਤੀ ਹੋ ਗਈ ਹੈ। ਉੱਥੇ ਹਿ ਸੂਬੇ ਵਿਚ ਦੋ ਹੋਰ ਮੌਤਾਂ ਹੋਣ ਨਾਲ ਇੱਥੇ ਕੁੱਲ ਮੌਤਾਂ ਦਾ ਅੰਕੜਾ ਵਧ ਕੇ 21 ਹੋ ਗਿਆ ਹੈ। ਇਸ ਸਭ ਨੂੰ ਦੇਖਦਿਆਂ ਡੱਗ ਫੋਰਡ ਨੇ ਨਵੇਂ ਹੁਕਮ ਜਾਰੀ ਕਰਦਿਆਂ ਓਨਟਾਰੀਓ ‘ਚ ਹੁਣ ਪੰਜ ਤੋਂ ਵੱਧ ਲੋਕਾਂ ਦੇ ਸਮੂਹਾਂ ਵਿਚ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਹੈ।

ਦੱਸ ਦਈਏ ਕਿ ਇਸ ਵਿਚ ਸਿਰਫ 5 ਜਾਂ ਇਸ ਤੋਂ ਵੱਧ ਮੈਂਬਰਾਂ ਦੇ ਪਰਿਵਾਰਾਂ ਨੂੰ ਛੋਟ ਦਿੱਤੀ ਗਈ ਹੈ। ਉੱਥੇ ਹੀ ਹੁਕਮਾਂ ਅਨੁਸਾਰ ਅੰਤਮ ਸਸਕਾਰ ਦੀ ਰਸਮ ਮੌਕੇ 10 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਹੀ ਇਜਾਜ਼ਤ ਹੋਵੇਗੀ।

ਡੱਗ ਫੋਰਡ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲੋ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਰੋਕਣ ਲਈ ਜੋ ਤਾਕਤ ਉਹ ਲਾ ਸਕਦੇ ਹਨ, ਲਾਉਣਗੇ।

ਉੱਥੇ ਹੀ ਡੱਗ ਫੋਰਸ ਨੇ ਕਿਹਾ ਕਿ ਜੇਕਰ ਤੁਸੀਂ ਹੈਂਡ ਸੈਨੇਟਾਈਜ਼ਰ, ਮਾਸਕ, ਵਾਈਪ ਜਾ ਹੋਰ ਮੈਡੀਕਲ ਚੀਜਾਂ ਵਧ ਰੇਤ ਤੇ ਵੇਚਦੇ ਹੋ ਤਾਂ ਤੁਹਾਡੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਸਾਡੇ ਧਿਆਨ ਵਿੱਚ ਸਭ ਕੁਝ ਹੈ।

Share This Article
Leave a Comment