ਟੋਰਾਂਟੋ: ਡੱਗ ਫੋਰਡ ਸਰਕਾਰ ਨੇ ਓਨਟਾਰੀਓ ਦੇ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ 2022-2023 ਅਕੈਡਮਿਕ ਸਾਲ ਦੀ ਟਿਊਸ਼ਨ ਫ਼ੀਸ ਵੀ ਮੁਆਫ਼ ਕਰ ਦਿੱਤੀ ਹੈ। ਕਾਲਜ ਅਤੇ ਯੂਨੀਵਰਸਿਟੀ ਮਾਮਲਿਆਂ ਬਾਰੇ ਮੰਤਰੀ ਜਿੱਲ ਡਨਲੋਪ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਕਾਲਜ ਜਾਂ ਯੂਨੀਵਰਸਿਟੀ ਭੇਜਣ ਲਈ ਉਨ੍ਹਾਂ ਦੇ ਮਾਪੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਜਿਸ ਨੂੰ ਦੇਖਦਿਆਂ ਸੂਬਾ ਸਰਕਾਰ ਨੂੰ ਵਿਦਿਆਰਥੀਆਂ ਦੇ ਰਾਹ ‘ਚ ਆਉਣ ਵਾਲੀਆਂ ਵਿੱਤੀ ਮੁਸ਼ਕਲਾਂ ਨੂੰ ਘਟਾਉਣ ਦਾ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਹੋਰ ਅਕੈਡਮਿਕ ਸਾਲ ਦੀ ਟਿਊਸ਼ਨ ਫ਼ੀਸ ਮੁਆਫ਼ ਹੋਣ ਕਾਰਨ ਸਕੂਲ ਤੋਂ ਬਾਅਦ ਵਿਦਿਆਰਥੀਆਂ ਦੀ ਪੜ੍ਹਾਈ ਕਿਫ਼ਾਇਤੀ ਹੋ ਜਾਵੇਗੀ। ਡੱਗ ਫ਼ਰਡ ਸਰਕਾਰ ਮਹਾਂਮਾਰੀ ਦੀਆਂ ਚੁਣੌਤੀ ਨਾਲ ਲੜ ਰਹੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ, ਪਰ ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਪੈਣ ਵਾਲਾ ਆਰਥਿਕ ਬੋਝ ਵੀ ਘਟਾਇਆ ਜਾ ਰਿਹਾ ਹੈ।
[1/2].@ONgov is extending the current tuition freeze for colleges and universities by another year, providing ongoing financial relief and predictability for families and students! Learn more: https://t.co/9HssupG2Z3 #ONpse pic.twitter.com/NE3KT379Gk
— Ontario Colleges and Universities (@ONtrainandstudy) March 23, 2022
ਦੱਸ ਦਈਏ ਕਿ ਸਭ ਤੋਂ ਪਹਿਲਾਂ 2019 ‘ਚ ਕਾਲਜ ਅਤੇ ਯੂਨੀਵਰਸਿਟੀਆਂ ਦੀ ਟਿਊਸ਼ਨ ਫ਼ੀਸ 10 ਫ਼ੀਸਦੀ ਘਟਾਈ ਗਈ, ਜਿਸ ਕਾਰਨ ਵਿਦਿਆਰਥੀਆਂ ਨੂੰ 450 ਮਿਲੀਅਨ ਡਾਲਰ ਦਾ ਫ਼ਾਇਦਾ ਹੋਇਆ। ਇਸ ਤੋਂ ਇਲਾਵਾ ਓਨਟਾਰੀਓ ਸਟੂਡੈਂਟ ਅਸਿਸਟੈਂਸ ਪਲੈਨ ਅਧੀਨ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਦੀ ਸਹੂਲਤ ਖ਼ਤਮ ਕਰਦਿਆਂ 50 ਹਜ਼ਾਰ ਡਾਲਰ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਗਰਾਂਟਾਂ ਅਤੇ ਕਰਜ਼ੇ ਮੁਹੱਈਆ ਕਰਵਾਏ, ਜਿਨ੍ਹਾਂ ਦੀ ਵਾਪਸੀ ਸੂਬਾ ਸਰਕਾਰ ਨੂੰ ਹੀ ਕੀਤੀ ਜਾਣੀ ਹੈ। ਦੂਜੇ ਪਾਸੇ ਡਗ ਫੋਰਡ ਸਰਕਾਰ ਦੇ ਇਸ ਐਲਾਨ ਦਾ ਕੌਮਾਂਤਰੀ ਵਿਦਿਆਰਥੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.