ਜਿਹਨਾਂ ਨੇ ਦੁੱਖਾਂ ਤੇ ਤਕਲੀਫਾਂ ਝੱਲੀਆਂ ਹੋਣ, ਉਹੀ ਉਹਨਾਂ ਸਿੱਖਾਂ ਤੇ ਹਿੰਦੂਆਂ ਦਾ ਦਰਦ ਮਹਿਸੂਸ ਕਰ ਸਕਦੇ ਹਨ ਜੋ ਆਪਣੇ ਮੁਲਕ ਛੱਡਣ ਲਈ ਮਜਬੂਰ ਹੋਏ: ਸਿਰਸਾ

Prabhjot Kaur
3 Min Read

ਨਵੀਂ ਦਿੱਲੀ: ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਭਾਰ ਆ ਵਸੇ ਸਿੱਖਾਂ ਤੇ ਹਿੰਦੂਆਂ ਦੇ ਵੱਡੇ ਵਫਦ ਨੇ ਅੱਜ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਤੇ ਦੇਸ਼ ਵਿਚ ਨਾਗਰਿਕਾ ਸੋਧ ਕਾਨੂੰਨ (ਸੀ ਏ ੲ) ਲਾਗੂ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਹਨਾਂ ਇਸ ਕਾਨੂੰਨ ਸਦਕਾ ਉਹਨਾਂ ਨੂੰ ਭਾਰਤੀ ਨਾਗਰਿਕਤਾ ਤੇ ਹੋਰ ਸਹੂਲਤਾਂ ਦੇਣ ਦਾ ਰਾਹ ਖੋਲ੍ਹਿਆ ਹੈ।

ਵਫਦ ਦੇ ਮੈਂਬਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਗਿਆ ਇਹ ਬਹੁਤ ਵੱਡਾ ਫੈਸਲਾ ਹੈ ਕਿਉਂਕਿ ਹੁਣ ਉਹ ਵੀ ਸ਼ਾਂਤੀ, ਸਬਰ ਤੇ ਸੰਤੋਖ ਨਾਲ ਆਪਣਾ ਜੀਵਨ ਗੁਜ਼ਾਰ ਸਕਣਗੇ ਤੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੰਮ ਕਰ ਸਕਣਗੇ। ਉਹਨਾਂ ਕਿਹਾ ਕਿ ਇਤਿਹਾਸ ਵਿਚ ਪਹਿਲਾਂ ਕਦੇ ਵੀ ਅਜਿਹੀ ਸਰਕਾਰ ਵੇਖਣ ਨੂੰ ਨਹੀਂ ਮਿਲੀ ਜੋ ਹਰ ਇਕ ਦਾ ਖਿਆਲ ਰੱਖਦੀ ਹੋਵੇ ਤੇ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਹਰੇਕ ਦੀ ਬੇਹਤਰੀ ਲਈ ਕੰਮ ਕਰਦੀ ਹੋਵੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਿਹਨਾਂ ਨੇ ਜ਼ਿੰਦਗੀ ਵਿਚ ਦੁੱਖ ਤਕਲੀਫਾਂ ਝੱਲੀਆਂ ਹੋਣ, ਸਿਰਫ ਉਹੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਇਹਨਾਂ ਸਿੱਖਾਂ ਤੇ ਹਿੰਦੂਆਂ ਦਾ ਦਰਦ ਸਮਝ ਸਕਦੇ ਹਨ ਜਿਹਨਾਂ ਨੂੰ ਸਰਕਾਰੀ ਤੇ ਸਥਾਨਕ ਤਸ਼ੱਦਦ ਕਾਰਨ ਆਪਣੇ ਮੁਲਕ ਛੱਡਣ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਯਤਨਾਂ ਨਾਲ ਇਹਨਾਂ ਨੂੰ ਤਕਰੀਬਨ ਨਰਕਾਂ ਵਰਗੇ ਹਾਲਾਤ ਵਿਚੋਂ ਕੱਢਿਆ ਗਿਆ ਹੈ।

ਉਹਨਾਂ ਕਿਹਾ ਕਿ ਅੱਜ ਇਹ ਮੈਨੂੰ ਮਿਲਣ ਤੇ ਸਰਕਾਰ ਵੱਲੋਂ ਸੀ ਏ ਏ ਲਾਗੂ ਕਰਨ ਲਈ ਧੰਨਵਾਦ ਕਰਨ ਆਏ ਸਨ ਕਿਉਂਕਿ ਇਸ ਕਾਨੂੰਨ ਨਾਲ ਇਹਨਾਂ ਨੂੰ ਨਾਗਰਿਕਤਾ ਤੇ ਜ਼ਿੰਦਗੀ ਵਿਚ ਸਕੂਲ ਤੇ ਸਥਿਰਤਾ ਮਿਲ ਸਕੇਗੀ। ਉਹਨਾਂ ਕਿਹਾ ਕਿ ਇਹਨਾਂ ਨੇ ਤਹਿ ਦਿਲੋਂ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।

- Advertisement -

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਹਨਾਂ ਨੂੰ ਜਬਰ ਜਨਾਹ ਕਰਨ ਵਾਲੇ ਕਰਾਰ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੇਜਰੀਵਾਲ ਕਿੰਨੀ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ। ਉਹਨਾਂ ਕਿਹਾ ਕਿ ਉਹ ਉਹਨਾਂ ਸਿੱਖਾਂ ਨੂੰ ਜਬਰ ਜਨਾਹ ਕਰਨ ਵਾਲੇ ਕਰਾਰ ਦੇ ਰਹੇ ਹਨ ਜਿਹਨਾਂ ਨੂੰ ਕੋਰੋਨਾ ਵੇਲੇ ਉਹ ਮਦਦ ਵਾਸਤੇ ਵਾਰ-ਵਾਰ ਗੁਹਾਰ ਲਗਾਉਂਦੇ ਸਨ ਤੇ ਇਹ ਸਿੱਖ ਕੌਮ ਦੇ ਹੀਰੇ ਸਨ ਜਿਹਨਾਂ ਨੇ ਹਮੇਸ਼ਾ ਮੋਹਰੀ ਹੋ ਕੇ ਹਰ ਲੋੜਵੰਦ ਮਨੁੱਖ ਦੀ ਸੇਵਾ ਕੀਤੀ ਤੇ ਲੰਗਰ, ਆਕਸੀਜ਼ਨ ਲੰਗਰ ਸਮੇਤ ਲੋੜੀਂਦੀ ਹਰ ਚੀਜ਼ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਬਿਆਨ ’ਤੇ ਸ਼ਰਮ ਆਉਣੀ ਚਾਹੀਦੀਹੈ ਤੇ ਉਹਨਾਂ ਨੂੰ ਆਪਣਾ ਬਿਆਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

Share this Article
Leave a comment