ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਕੇਂਦਰ ਜ਼ਿੰਮੇਵਾਰ, ਮੁਕੰਮਲ ਲਾਕਡਾਊਨ ਹੀ ਇੱਕਮਾਤਰ ਹੱਲ : ਰਾਹੁਲ ਗਾਂਧੀ

TeamGlobalPunjab
2 Min Read

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਕੋਰੋਨਾ ਤੋਂ ਹਿਫਾਜ਼ਤ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਿੱਧ ਹੋਈ ਹੈ । ਉਹਨਾਂ ਦੇਸ਼ ਵਿੱਚ ਫੈਲੇ ਕੋਰੋਨਾ ਸੰਕ੍ਰਮਣ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਰਾਹੁਲ ਗਾਂਧੀ ਨੇ ਅੱਜ ਇੱਕ ਤੋਂ ਬਾਅਦ ਇੱਕ ਦੋ ਟਵੀਟ ਕਰਦੇ ਹੋਏ ਕੇਂਦਰ ਸਰਕਾਰ ਨੂੰ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਦੋਸ਼ੀ ਗਰਦਾਨਿਆ।

ਆਪਣੇ ਟਵੀਟ ‘ਚ ਰਾਹੁਲ ਗਾਂਧੀ ਨੇ ਲਿਖਿਆ ਕਿ ”ਕੇਂਦਰ ਸਰਕਾਰ ਨੇ ਵਾਇਰਸ ਨੂੰ ਇਸ ਅਵਸਥਾ ਵਿਚ ਪਹੁੰਚਣ ਵਿਚ ਸਰਗਰਮੀ ਨਾਲ ਸਹਾਇਤਾ ਕੀਤੀ । ਕੋਰੋਨਾ ਵਾਇਰਸ ਹੁਣ ਇਸ ਅਵਸਥਾ ਵਿੱਚ ਹੈ ਜਿੱਥੇ ਇਸ ਨੂੰ ਰੋਕਣ ਦਾ ਕੋਈ ਹੋਰ ਰਸਤਾ ਨਹੀਂ ਹੈ ।”

“ਕੇਂਦਰ ਨੇ ਪੂਰੇ ਭਾਰਤ ਖ਼ਿਲਾਫ਼ ਜੁਰਮ ਕੀਤਾ  ਹੈ।”

 

- Advertisement -

ਕੇਂਦਰ ਸਰਕਾਰ ‘ਤੇ ਵਰ‌ਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ‘ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਕੰਟਰੋਲ ਕਰਨ ਅਤੇ ਲਾਗ਼ ਦਾ ਪ੍ਰਸਾਰ ਰੋਕਣ ਲਈ ਹੁਣ ਮੁਕੰਮਲ ਲਾਕਡਾਊਨ ਹੀ ਇਕਮਾਤਰ ਉਪਾਅ ਰਹਿ ਗਿਆ ਹੈ।

 ਰਾਹੁਲ ਨੇ ਕਿਹਾ , ”ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ ਨਿਆਂ ਵਿਵਸਥਾ ਦੇ ਅਧੀਨ ਸੁਰੱਖਿਆ ਪ੍ਰਦਾਨ ਕਰ ਕੇ ਲਾਗ਼ ਨੂੰ ਰੋਕਣ ਵਾਸਤੇ ਸੰਪੂਰਨ ਲਾਕਡਾਊਨ ਹੀ ਇਕਮਾਤਰ ਉਪਾਅ ਹੈ।  ਭਾਰਤ ਸਰਕਾਰ ਦੀ ਨਾਕਾਮਯਾਬੀ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਜਾਨ ਲੈ ਰਹੀ ਹੈ।”

ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਤਿੱਖੇ ਬਿਆਨ ਤੋਂ ਬਾਅਦ ਇਹ ਸਾਫ਼ ਹੈ ਕਿ ਵਿਰੋਧੀ ਧਿਰ ਕੇਂਦਰ ਸਰਕਾਰ ਤੋਂ ਕੋਰੋਨਾ ਨੂੰ ਰੋਕਣ ਸਬੰਧੀ ਸਰਕਾਰ ਦੀ ਯੋਜਨਾ ਬਾਰੇ ਵੀ ਸਵਾਲ ਕਰ ਸਕਦੇ ਹਨ।

Share this Article
Leave a comment