ਹਰਿਆਣਾ ‘ਚ ਸੂਚਿਤ ਕੀਤੀ ਗਈ ਆਨਲਾਇਨ ਟ੍ਰਾਂਸਫਰ ਪਾਲਿਸੀ

Global Team
7 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਲਈ ਆਦਰਸ਼ ਆਨਲਾਇਨ ਤਬਾਦਲਾ ਨੀਤੀ ਬਣਾਈ ਹੈ। ਇਸ ਨੀਤੀ ਦਾ ਮਕਸਦ ਇੱਕ ਕੇਡਰ ਦੇ ਸਰਕਾਰੀ ਕਰਮਚਾਰੀਆਂ ਦਾ ਨਿਸ਼ਪੱਖ ਅਤੇ ਪਾਰਦਰਸ਼ੀ ਢੰਗ ਨਾਲ ਤਰਕਸੰਗਤ ਵੰਡ ਯਕੀਨੀ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਪ੍ਰਸ਼ਾਸਕੀ ਕੁਸ਼ਲਤਾ ਦੇ ਨਾਲ ਨਾਲ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਵਿੱਚ ਕੰਮ ਦੀ ਸੰਤੁਸ਼ਟੀ ਨੂੰ ਵੀ ਵੱਧ ਤੋਂ ਵੱਧ ਵਧਾਇਆ ਜਾ ਸਕੇ। ਇਸ ਸਬੰਧ ਵਿੱਚ ਮੁੱਵ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।

ਇਹ ਨੀਤੀ ਕਿਸੇ ਵੀ ਵਿਭਾਗ ਦੇ ਅਧੀਨ ਨਿਯਮਤ ਆਧਾਰ ‘ਤੇ ਕੰਮ ਕਰ ਰਹੇ ਸਬੰਧਿਤ ਕੇਡਰ ਦੇ ਸਾਰੇ ਕਰਮਚਾਰੀਆਂ ‘ਤੇ ਲਾਗੂ ਹੋਵੇਗੀ, ਜਿੱਥੇ ਕਿਸੀ ਅਹੁਦੇ ਦੀ ਮਨਜ਼ੂਰਸ਼ੂਦਾ ਕੇਡਰ ਦੀ ਗਿਣਤੀ 50 ਜਾਂ ਉਸ ਤੋਂ ਵੱਧ ਹੈ। ਅਖਿਲ ਭਾਰਤੀ ਸੇਵਾਵਾਂ, ਹਰਿਆਣਾ ਸਿਵਿਲ ਸੇਵਾਵਾਂ ਅਤੇ ਸਹਾਇਕ ਸੇਵਾਵਾਂ ਜਾਂ ਜੇਕਰ ਕਿਸੇ ਕੇਡਰ ਨੂੰ ਮਨੁੱਖੀ ਸਰੋਤ ਵਿਭਾਗ ਦੀ ਪੂਰਵ ਸਹਿਮਤੀ ਨਾਲ ਇਸ ਨੀਤੀ ਦੇ ਦਾਅਰੇ ਤੋਂ ਬਾਹਰ ਰੱਖਿਆ ਗਿਆ ਹੈ, ਉਨ੍ਹਾਂ ਉੱਤੇ ਇਹ ਨੀਤੀ ਲਾਗੂ ਨਹੀ ਹੋਵੇਗੀ। ਜੇਕਰ ਸਮਰੱਥ ਅਧਿਕਾਰੀ ਸਹੀ ਸਮਝੇ, ਤਾਂ ਆਨਲਾਇਨ ਤਬਾਦਲਾ ਨੀਤੀ ਨੂੰ ਅਜਿਹੇ ਕੇਡਰ ਲਈ ਲਾਗੂ ਕੀਤਾ ਜਾ ਸਕਦਾ ਹੈ, ਜਿੱਥੇ ਮਨਜ਼ੂਰਸ਼ੂਦਾ ਅਸਾਮਿਆਂ ਦੀ ਗਿਣਤੀ 50 ਤੋਂ ਘੱਟ ਹੈ। ਇਸ ਨੀਤੀ ਅਧੀਨ ਮੁੱਖ ਦਫ਼ਤਰ ਅਸਾਮਿਆਂਸਮੇਤ ਕੇਡਰ ਦੇ ਸਾਰੀ ਅਸਾਮਿਆਂ ਦਾ ਤਬਾਦਲਾ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ।

ਨੋਟੀਫਿਕੇਸ਼ਨ ਤੋਂ ਬਾਅਦ ਇਹ ਨੀਤੀ ਸ਼ੁਰੂ ਵਿੱਚ ਸਾਰੇ ਵਿਭਾਗਾਂ ‘ਤੇ ਲਾਗੂ ਹੋਵੇਗੀ। ਨੋਟੀਫਿਕੇਸ਼ਨ ਦੇ 15 ਦਿਨਾਂ ਅੰਦਰ ਹਰੇਕ ਵਿਭਾਗ ਇਸ ਨੀਤੀ ਅਧੀਨ ਆਉਣ ਵਾਲੇ ਕੇਡਰ ਦੀ ਲਿਸਟ ਪ੍ਰਕਾਸ਼ਿਤ ਕਰੇਗਾ। ਨਾਲ ਹੀ ਸਮਰੱਥ ਅਥਾਰਿਟੀ ਵੱਲੋਂ ਹਰੇਕ ਕੇਡਰ ਲਈ ਤੈਅ ਕੀਤੇ ਗਏ ਨਿਰਧਾਰਤ ਕਾਰਜਕਾਲ, ਘੱਟੋ ਘੱਟ ਕਾਰਜਕਾਲ ਅਤੇ ਇਕਾਈ ਵੀ ਪ੍ਰਕਾਸ਼ਿਤ ਕਰੇਗਾ। ਇਸ ਤੋਂ ਬਾਅਦ ਵਰਣਿਤ ਵੇਰਇਏਬਲਸ ਦੇ ਨਾਲ ਨਾਲ ਇਸ ਲਿਸਟ ਦੀ ਸਮੀਖਿਆ, ਮਨੁੱਖੀ ਸਰੋਤ ਵਿਭਾਗ ਤੋਂ ਪ੍ਰਵਾਨਗੀ ਤੋਂ ਬਾਅਦ, ਪ੍ਰਸ਼ਾਸਣਿਕ ਲੋੜਾਂ ਅਨੁਸਾਰ, ਸਮਰੱਥ ਅਥਾਰਿਟੀ ਵੱਲੋਂ ਸਮੇਂ-ਸਮੇਂ ‘ਤੇ ਸਮੀਖਿਆ ਕੀਤੀ ਜਾ ਸਕੇਗੀ।

ਤਬਾਦਲੇ ਲਈ 80 ਨੰਬਰਾਂ ਦਾ ਮੈਰਿਟ ਸਕੋਰ ਹੋਵੇਗਾ। ਉਮਰ ਮੁੱਖ ਕਾਰਕ ਹੋਵੇਗੀ ਅਤੇ ਇਸ ਦੇ ਆਧਾਰ ‘ਤੇ ਵੱਧ ਤੋਂ ਵੱਧ 60 ਨੰਬਰ ਮਿਲਣਗੇ। ਉਮਰ ਨੂੰ ਦਿਨਾਂ ਵਿੱਚ ਗਿਣ ਕੇ 365 ਨਾਲ ਭਾਗ ਕੀਤਾ ਜਾਵੇਗਾ। ਵਿਸ਼ੇਸ਼ ਕਾਰਕਾਂ ਜਾਂ ਹਾਲਾਤਾਂ ਲਈ ਵੱਧ ਤੋਂ ਵੱਧ 20 ਨੰਬਰ ਮਿਲਣਗੇ। ਸਾਰੀ ਮਹਿਲਾਵਾਂ ਨੂੰ 10 ਨੰਬਰ ਮਿਲਣਗੇ। ਵਿਸ਼ੇਸ਼ ਸ਼ੇਣੀ ਤਹਿਤ 40 ਸਾਲ ਤੋਂ ਵੱਧ ਉਮਰ ਦੀ ਅਣਵਿਆਹੀਆਂ ਔਰਤਾਂ, ਵਿਧਵਾਵਾਂ, ਤਲਾਕਸ਼ੁਦਾ ਅਤੇ ਕਾਨੂੰਨੀ ਤੌਰ ‘ਤੇ ਵੱਖ ਹੋਇਆਂ ਔਰਤਾਂ ਨੂੰ 10 ਨੰਬਰ ਮਿਲਣਗੇ। ਤਲਾਕਸ਼ੁਦਾ ਜਾਂ ਕਾਨੂੰਨੀ ਤੌਰ ‘ਤੇ ਵੱਖ, ਮਰਦ, ਜਿਨ੍ਹਾਂ ਨੇ ਦੂਜਾ ਵਿਆਹ ਨਹੀ ਕੀਤਾ ਹੈ ਅਤੇ ਜਿਸ ਦੇ ਕੋਲ ਇੱਕ ਜਾਂ ਵੱਧ ਨਾਬਾਲਿਗ ਬੱਚੇ ਜਾਂ ਅਣਵਿਆਹੀਆਂ ਕੁੜੀਆਂ ਹਨ, ਅਜਿਹੇ ਪੁਰਸ਼ਾਂ ਨੂੰ 10 ਨੰਬਰ ਮਿਲਣਗੇ। ਕਪਲ ਕੇਸ ਵਿੱਖ ਕਿਸੇ ਵੀ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਕਿਸੀ ਵਿਭਾਗ ਜਾਂ ਸੰਗਠਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਬੰਧਿਤ ਜੀਵਨਸਾਥੀ ਨੂੰ 5 ਨੰਬਰ ਮਿਲਣਗੇ। ਫੌਜੀ ਜਾਂ ਅਰਧ ਸੈਨਿਕਾਂ ਦੇ ਜੀਵਨਸਾਥੀ ਨੂੰ 10 ਨੰਬਰ ਮਿਲਣਗੇ। ਗੰਭੀਰ ਬੀਮਾਰੀਆਂ ਤੋਂ ਪੀੜਤ ਕਰਮਚਾਰੀਆਂ ਜਾਂ ਉਨ੍ਹਾਂ ਦੇ ਜੀਵਨਸਾਥੀ, ਅਣਵਿਆਹੇ ਬੇਟੇ ਜਾਂ ਬੇਟੀ ਨੂੰ 10 ਨੰਬਰ ਮਿਲਣਗੇ। 100 ਫੀਸਦੀ ਅਪੰਗਤਾ ਜਾਂ ਮਾਨਸਿਕ ਰੂਪ ਨਾਲ ਕਮਜੋਰ ਬੱਚਿਆਂ ਵਾਲੇ ਕਰਮਚਾਰੀਆਂ ਨੂੰ 10 ਨੰਬਰ ਮਿਲਣਗੇ। ਅਪੰਗ ਕਰਮਚਾਰੀਆਂ ਨੂੰ 40 ਫੀਸਦੀ ਤੋਂ ਵੱਧ ਅਸਮਰਥਾ ‘ਤੇ 20 ਨੰਬਰ ਮਿਲਣਗੇ।

ਗੰਭੀਰ ਬਿਮਾਰੀਆਂ ਵਿੱਚ ਪੁਰਾਣੀ ਦਿਲ ਦੀ ਬਿਮਾਰੀ, ਦਿਲ ਦੀ ਅਨਿਯਮਤ ਧੜਕਨ, ਫੇਫੜਿਆਂ ਦੀ ਬਿਮਾਰੀ, ਸਿਸਟਿਕ ਫਾਇਬ੍ਰੋਸਿਸ, ਲਿਵਰ ਸਿਰੋਸਿਸ, ਮਿਰਗੀ, ਪੈਰਾਪਲੇਜਿਆ/ਹੇਮਿਪਲੇਜਿਆ, ਆਟਿਜ਼ਮ, ਮਲਟੀਪਲ ਸਕੇਲੇਰੋਸਿਸ, ਮਾਯੋਪੈਥੀ, ਥੈਲੀਸੀਮਿਆ, ਹੀਮੋਫੀਲਿਆ, ਕੈਂਸਰ, ਏਡਸ ਅਤੇ ਅੰਗ ਟ੍ਰਾਂਸਪਲਾਂਟ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਲਈ ਮੇਡਿਕਲ ਬੋਰਡ ਦਾ ਸਰਟੀਫਿਕੇਟ ਜ਼ਰੂਰੀ ਹੈ।

ਇਹ ਸਾਰੀ ਪ੍ਰਕਿਰਿਆ ਵਿਭਾਗ ਦੇ ਟ੍ਰਾਂਸਫਰ ਐਪਲੀਕੇਸ਼ਨ/ ਮਾਡਯੂਲ ਰਾਹੀਂ ਚਲਾਈ ਜਾਵੇਗੀ, ਜੋ ਐਚਆਰਐਮਐਸ ਨਾਲ ਏਕੀਕ੍ਰਿਤ ਕੀਤਾ ਜਾਵੇਗਾ। ਹਰ ਸਟੈਪ ਲਈ ਅੰਤਰਿਮ ਕਟ-ਆਫ਼ ਡੇਟ ਸਮੇਤ, ਟ੍ਰਾਂਸਫਰ ਡ੍ਰਾਇਵ ਦੀ ਅਨੁਸੂਚੀ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਤੋਂ ਡ੍ਰਾਇਵ ਸ਼ੁਰੂ ਹੋਣ ਤੋਂ ਘੱਟੋ ਘੱਟ ਇੱਕ ਮਹੀਨਾ ਪਹਿਲਾਂ ਤੈਅ ਕੀਤੀ ਜਾਵੇਗੀ।

ਸਮਰੱਥ ਅਥਾਰਿਟੀ ਆਨਲਾਇਨ ਟ੍ਰਾਂਸਫਰ ਡ੍ਰਾਇਵ ਤਿਆਰ ਕਰਵਾਏਗਾ ਅਤੇ ਇਸ ਦੇ ਤਿਆਰ ਹੋਣ ਦੇ 15 ਦਿਨਾਂ ਦੇ ਅੰਦਰ ਐਚਆਰਐਮਐਸ ਤੋਂ ਪ੍ਰਾਪਤ ਕਰਮਚਾਰੀ ਡੇਟਾ ਨੂੰ ਅਪਡੇਟ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਆਪਣੇ ਡੇਟਾ ਨੂੰ ਤਸਦੀਕ ਕਰਨ ਜਾਂ ਇਤਰਾਜ਼ ਦਰਜ ਕਰਨ ਲਈ 7 ਦਿਨਾਂ ਦਾ ਸਮਾਂ ਮਿਲੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਵਿਭਾਗ ਅਧਿਕਾਰੀ ਵੱਲੋਂ ਤੈਅ ਕੀਤਾ ਗਿਆ ਡੇਟਾ ਅੰਤਮ ਮੰਨਿਆ ਜਾਵੇਗਾ।

ਜਿਨ੍ਹਾਂ ਕਰਮਚਾਰੀਆਂ ਨੇ ਆਪਣਾ ਨਿਰਧਾਰਿਤ ਕਾਰਜਕਾਲ ਪੂਰਾ ਨਹੀਂ ਕੀਤਾ ਹੈ ਜਾਂ ਘੱਟੋਂ ਘੱਟ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਜੋ ਕਰਮਚਾਰੀ ਸੁਰੱਖਿਅਤ ਸ਼੍ਰੇਣੀ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਟ੍ਰਾਂਸਫਰ ਪ੍ਰਕਿਰਿਆ ਵਿੱਚ ਇੱਛਾ ਅਨੁਸਾਰ ਭਾਗ ਲੈਣ ਦਾ ਵਿਕਲਪ ਦਿੱਤਾ ਜਾਵੇਗਾ। ਜੇਕਰ ਕੋਈ ਕਰਮਚਾਰੀ ਇਸ ਪੜਾਅ ਵਿੱਚ ਆਪਣੇ ਵਿਕਲਪ ਦਾ ਉਪਯੋਗ ਨਹੀਂ ਕਰਦਾ ਹੈ, ਤਾਂ ਉਹ ਟ੍ਰਾਂਸਫਰ ਡ੍ਰਾਇਵ ਵਿੱਚ ਭਾਗ ਨਹੀਂ ਲੈ ਸਕੇਗਾ।

ਵਿਭਾਗ ਪ੍ਰਸ਼ਾਸਣਿਕ ਲੋੜਾਂ ਅਤੇ ਕੁਸ਼ਲਤਾ ਦੇ ਆਧਾਰ ‘ਤੇ ਅਸਾਮਿਆਂ ਦੀ ਗਿਣਤੀ ਦਾ ਪਤਾ ਲਗਾਉਣ ਜਾਂ ਦੁਬਾਰਾ ਵੰਡ ਕਰਨ ਲਈ ਇੱਕ ਰੇਸ਼ਨਲਾਇਜੇਸ਼ਨ ਕਰੇਗਾ। ਇਹ ਪੂਰਾ ਪੜਾਅ 15 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਜੇਕਰ ਕਿਸੀ ਇਕਾਈ ਵਿੱਚ ਕਰਮਚਾਰੀਆਂ ਦੀ ਗਿਣਤੀ ਪ੍ਰਸ਼ਾਸਣਿਕ ਲੋੜ ਤੋਂ ਵੱਧ ਹੈ, ਤਾਂ ਅਜਿਹੇ ਸਰਪਲਸ ਕਰਮਚਾਰੀਆਂ ਨੂੰ ਟ੍ਰਾਂਸਫਰ ਡ੍ਰਾਇਵ ਵਿੱਚ ਭਾਗ ਲੈਣਾ ਜ਼ਰੂਰੀ ਹੋਵੇਗਾ।

ਇਸ ਤੋਂ ਬਾਅਦ ਸਾਰੇ ਯੋਗ ਕਰਮਚਾਰੀਆਂ ਨੂੰ 3 ਤੋਂ ਲੈਅ ਕੇ 7 ਦਿਨਾਂ ਅੰਤਰ ਆਪਣੀ ਪਸੰਦੀਦਾ ਯੂਨਿਟ ਦਾ ਚੌਣ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ ਤਸਦੀਕ ਔਟੀਪੀ ਅਧਾਰਿਤ ਹੋਵੇਗਾ। ਜੇਕਰ ਕੋਈ ਕਰਮਚਾਰੀ ਆਪਣੀ ਪਸੰਦੀਦਾ ਯੂਨਿਟ ਦਾ ਚੌਣ ਨਹੀਂ ਕਰਦਾ, ਤਾਂ ਉਸ ਨੂੰ ਰਾਜ ਵਿੱਚ ਕਿਤੇ ਵੀ ਤੈਨਾਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਕਰਮਚਾਰੀਆਂ ਨੂੰ ਉਨ੍ਹਾਂ ਦੀ ਮੈਰਿਟ ਦੇ ਆਧਾਰ ‘ਤੇ ਯੂਨਿਟ ਵੰਡੀ ਜਾਵੇਗੀ ਅਤੇ ਸੁਰੱਖਿਅਤ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਤਬਾਦਲਾ ਆਦੇਸ਼ ਸਮਰੱਥ ਅਥਾਰਿਟੀ ਦੀ ਮੰਜ਼ੂਰੀ ਤੋਂ ਬਾਅਦ ਜਾਰੀ ਕੀਤੇ ਜਾਂਣਗੇ ਅਤੇ ਉਨ੍ਹਾਂ ਨੂੰ 10 ਦਿਨਾਂ ਅੰਦਰ ਲਾਗੂ ਕੀਤਾ ਜਾਵੇਗਾ। ਜੋ ਕਰਮਚਾਰੀ ਆਦੇਸ਼ਾਂ ਦਾ ਪਾਲਨ ਨਹੀਂ ਕਰਣਗੇ, ਸਬੰਧਿਤ ਖਜਾਨਾ ਅਧਿਕਾਰੀ ਵੱਲੋਂ ਉਨ੍ਹਾਂ ਦੀ ਤਨਖਾਹ ਰੋਕ ਲੀ ਜਾਵੇਗੀ। ਤਬਾਦਲੇ ਦੀ ਪ੍ਰਕਿਰਿਆ ਤੋਂ ਅਸੰਤੁਸ਼ਟ ਕੋਈ ਵੀ ਕਰਮਚਾਰੀ, ਆਪਣੀ ਤੈਨਾਤੀ ਦੇ ਨਵੇਂ ਸਥਾਨ ‘ਤੇ ਜੁਆਇਨ ਕਰਨ ਤੋਂ ਬਾਅਦ, 15 ਦਿਨਾਂ ਅੰਦਰ ਆਪਣੇ ਤਬਾਦਲੇ ਵਿਰੁੱਧ ਆਈਐਨਟੀਆਰਏਐਚੲਆਰਵਾਈੲਐਨੲ.ਐਟਆਈਸੀ.ਇਨ ਰਾਹੀਂ ਸਮਰੱਥ ਅਧਿਕਾਰੀ ਨੂੰ ਆਪਣੀ ਰਿਪੋਰਟ ਜਮ੍ਹਾਂ ਕਰਾ ਸਕਦਾ ਹੈ।

ਇਸ ਦੇ ਇਲਾਵਾ, ਜੋ ਔਰਤਾਂ ਹਾਲ ਹੀ ਵਿੱਚ ਵਿਆਹੀਆਂ , ਵਿਧਵਾ, ਤਲਾਕਸ਼ੁਦਾ ਜਾਂ ਕਾਨੂੰਨੀ ਰੂਪ ਨਾਲ ਵੱਖ ਹੋਇਆਂ ਹਨ ਅਤੇ ਜਿਨ੍ਹਾਂ ਕੋਲ ਮੈਡੀਕਲ ਜਾਂ ਪਾਰਿਵਾਰਿਕ ਕਾਰਨ ਹਨ, ਉਹ ਆਨਲਾਇਨ ਪ੍ਰਕਿਰਿਆ ਤੋਂ ਬਾਹਰ ਅਸਥਾਈ ਤਬਾਦਲੇ ਲਈ ਰਜਿਸਟ ੇ੍ਰਸ਼ਨ ਕਰ ਸਕਦੀਆਂ ਹਨ। ਵਿਭਾਗ ਦੇ ਮੁੱਖ ਵੱਲੋਂ ਇਸ ਦੀ ਸੱਚਾਈ ਦੀ ਜਾਂਚ ਤੋਂ ਬਾਅਦ ਸਪਸ਼ਟ ਸਿਫ਼ਾਰਿਸ਼ਾਂ ਨਾਲ ਪ੍ਰਸਤਾਵ ‘ਤੇ ਫੈਸਲੇ ਲਈ ਮੁੱਖ ਮੰਤਰੀ ਕੋਲ੍ਹ ਭੇਜਿਆ ਜਾਵੇਗਾ। ਇਸ ‘ਤੇ ਲਏ ਗਏ ਫੈਸਲੇ ਬਾਰੇ ਵਿਭਾਗ ਵੱਲੋਂ ਕਰਮਚਾਰੀ ਨੂੰ ਸੂਚਿਤ ਕੀਤਾ ਜਾਵੇਗਾ।

Share This Article
Leave a Comment