ਹਰਿਆਣਾ ‘ਚ ਚੋਣ ਨਾਮਜਦਗੀ ਪ੍ਰਕਿਰਿਆ ਸ਼ੁਰੂ, ਚੋਣਾਂ ਲਈ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ

Prabhjot Kaur
3 Min Read

ਚੰਡੀਗੜ੍ਹ:ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਾਜ ਵਿਚ 25 ਮਈ, 2024 ਨੁੰ ਹੋਣ ਵਾਲੇ ਲੋਕਸਭਾ ਆਮ ਚੋਣਾਂ ਦੇ ਚੋਣ ਵਿਚ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਚੋਣ ਕਮਿਸ਼ਨ ਨੇ ਅਨੋਖੀ ਪਹਿਲ ਸ਼ੁਰੂ ਕੀਤੀ ਹੋਈ ਹੈ। ਇਸ ਬਾਰੇ ਏਟੀਐਮ ਤੇ ਲਿਫਟਾਂ ਵਿਚ ਵਿਸ਼ੇਸ਼ ਸਟੀਕਰ ਲਗਾਏ ਗਏ ਹਨ, ਤਾਂ ਜੋ ਵੱਧ ਤੋਂ ਵੱਧ ਵੋਟਰ ਵੋਟ ਕਰਨ ਲਈ ਜਾਗਰੁਕ ਹੋਣ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਆਪਣੇ ਮਾਂਪਿਆਂ ਦੇ ਨਾਲ ਸਕੂਲ ਦੇ ਚੋਣ ਕੇਂਦਰ ਵਿਚ ਆ ਕੇ ਸੈਲਫੀ ਲੈਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਹਰ ਯੋਗ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ, ਇਸ ਦੇ ਲਈ ਨਾਗਰਿਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਸਾਲ 2019 ਦੇ ਲੋਕਸਭਾ ਆਮ ਚੋਣਾਂ ਵਿਚ ਰਾਜ ਵਿਚ ਲਗਭਗ 70 ਫੀਸਦੀ ਚੋਣ ਹੋਇਆ ਸੀ, ਜੋ ਕਿ ਕੌਮੀ ਔਸਤ ਤੋਂ ਵੱਧ ਸੀ। ਇਸ ਵਾਰ ਸਾਡਾ ਟੀਚਾ ਹੈ ਕਿ ਸੂਬੇ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਹੋਵੇ।

ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਵਾਰ ਚੋਣ ਫੀਸਦੀ ਵਧਾਉਣ ਲਈ ਭਾਰਤ ਚੋਣ ਕਮਿਸ਼ਨ ਨੇ ਵੋਟਰਾਂ ਨੁੰ ਜਾਗਰੁਕ ਕਰਨ ਤਹਿਤ ਭਾਰਤੀ ਡਾਕ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਕਿ ਲੋਕਤੰਤਰ ਵਿਚ ਜਨਤਾ ਦੀ ਭਾਗੀਦਾਰੀ ਅਹਿਮ ਹੈ, ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 62 ਬੈਂਕਾਂ ਦੀ ਲਗਭਗ 5600 ਤੋਂ ਵੱਧ ਬ੍ਰਾਂਚਾਂ ਦਾ ਵੱਡਾ ਨੈਟਵਰਕ ਹੈ। ਹਰ ਸਾਲ ਬੈਂਕ ਆਪਣੇ ਖਾਤਾਧਾਰਕਾਂ ਦੀ ਕੇਵਾਈਸੀ ਕਰਦਾ ਹੈ, ਉਸੀ ਤਰਜ ‘ਤੇ ਵੋਟਰ ਵੀ ਆਪਣੇ ਉਮੀਦਵਾਰ ਦਾ ਖੁਦ ਕੇਵਾਈਸੀ ਕਰਨ। ਇਸ ਦੇ ਲਈ ਕਮਿਸ਼ਨ ਨੇ ਨੌ ਯੋਰ ਕੈਂਡੀਡੇਟ ਮੋਬਾਇਲ ਐਪ ਤਿਆਰ ਕੀਤਾ ਹੈ। ਬੈਂਕਾਂ ਦੇ ਸਹਿਯੋਗ ਨਾਲ ਏਟੀਐਮ ਤੇ ਬ੍ਰਾਂਚਾਂ ਵਿਚ ਪੋਸਟਰ ਤੇ ਸਟੀਕਰ ਆਦਿ ਰਾਹੀਂ ਬੈਂਕ ਵਿਚ ਆਉਣ ਵਾਲੇ ਨਾਗਰਿਕਾਂ ਨੂੰ ਚੋਣ ਕਰਨ ਤਹਿਤ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦਾ ਥੀਮ ਚੁਣਾਵ ਦਾ ਪਰਵ ਦੇਸ਼ ਦਾ ਗਰਵ ਹੈ, ਇਸ ਲਈ ਨਾਗਰਿਕਾਂ ਦੇ ਵੋਟ ਅਧਿਕਾਰੀ ਦੀ ਵਰਤੋ ਦੇ ਬਿਨ੍ਹਾਂ ਇਹ ਪਰਵ ਅਧੂਰਾ ਹੈ। ਜਨਤਾ ਨੂੰ ਹਰ ਪੰਜ ਸਾਲ ਬਾਅਦ ਇਹ ਮੌਕਾ ਮਿਲਦਾ ਹੈ, ਇਸ ਲਈ ਇਸ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।

- Advertisement -

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਵਿਚ ਇਸ ਬਾਰ 1 ਕਰੋੜ 99 ਲੱਖ 95 ਹਜਾਰ ਤੋਂ ਵੱਧ ਰਜਿਸਟਰਡ ਵੋਟਰ ਹਨ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਵੋਟਰ ਬਿਨ੍ਹਾਂ ਲੋਭ-ਲਾਲਚ ਤੇ ਬਿਨ੍ਹਾਂ ਡਰ ਦੇ ਆਪਣੀ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਰਾਜ ਵਿਚ 19810 ਚੋਣ ਕੇਂਦਰ ਹਨ।

Share this Article
Leave a comment