ਕਾਬੁਲ : ਅਫਗਾਨਿਸਤਾਨ ਦੇ ਰਾਸ਼ਟਰੀ ਫੁੱਟਬਾਲਰ ਜ਼ਾਕੀ ਅਨਵਾਰੀ ਦੀ ਅਮਰੀਕੀ ਏਅਰਫੋਰਸ ਦੇ ਜਹਾਜ਼ ਬੋਇੰਗ ਸੀ-17 ਤੋਂ ਡਿੱਗ ਕੇ ਮੌਤ ਹੋ ਗਈ। ਅਫਗਾਨਿਸਤਾਨ ਦੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਜਨਰਲ ਡਾਇਰੈਕਟੋਰੇਟ, ਇੱਕ ਸਰਕਾਰੀ ਸੰਸਥਾ ਜੋ ਖੇਡ ਸਮੂਹਾਂ ਦੇ ਨਾਲ ਕੰਮ ਕਰਦੀ ਹੈ, ਨੇ ਇਸ ਹਫਤੇ ਰਾਜਧਾਨੀ ਦੇ ਹਵਾਈ ਅੱਡੇ ‘ਤੇ ਭਿਆਨਕ ਤਬਾਹੀ ਵਿੱਚ ਜ਼ਾਕੀ ਅਨਵਾਰੀ ਦੀ ਮੌਤ ਦੀ ਪੁਸ਼ਟੀ ਕੀਤੀ।
ਜ਼ਾਕੀ ਅਨਵਾਰੀ ਉਨ੍ਹਾਂ ਹਜ਼ਾਰਾਂ ਅਫ਼ਗਾਨੀਆਂ ਵਿਚੋਂ ਇਕ ਸੀ ਜਿਹੜਾ ਸੋਮਵਾਰ ਨੂੰ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਆਇਆ ਸੀ। ਇਹ ਸਾਰੇ ਲੋਕ ਤਾਲਿਬਾਨ ਤੋਂ ਬਚਣਲਈ ਕਾਬੁਲ ਛੱਡ ਕੇ ਜਾਣਾ ਚਾਹੁੰਦੇ ਸਨ ਜਿਸ ਵਿਚ ਇਹ ਨੌਜਵਾਨ ਫੁੱਟਬਾਲਰ ਵੀ ਸ਼ਾਮਲ ਸੀ। ਜ਼ਾਕੀ ਅਮਰੀਕੀ ਫ਼ੌਜੀ ਜਹਾਜ਼ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਹਾਜ਼ ਤੋਂ ਡਿੱਗਣ ਕਾਰਨ ਉਸ ਦੀ ਮੌਤ ਗਈ।