ਗਿੱਦੜਬਾਹਾ : ਇੱਥੇ ਇੱਕ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ ਤੇ ਉੱਪਰ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਹ ਘਟਨਾ ਪਿੰਡ ਭਲਾਈਆਣਾ ‘ਚ ਵਾਪਰੀ ਹੈ। ਜਿੱਥੇ ਇੱਕ ਨੌਜਵਾਨ ਨੇ ਆਪਣੇ ਜੀਜੇ ‘ਤੇ ਹੀ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀ।
ਜ਼ਖਮੀ ਵਿਅਕਤੀ ਦੀ ਪਛਾਣ ਜਿਊਣ ਸਿੰਘ ਕਾਲਾ ਪਿੰਡ ਭਲਾਈਆਣਾ ਵਜੋਂ ਹੋਈ ਹੈ। ਜਿਉਣ ਸਿੰਘ ਦਾ ਰਿਸ਼ਤੇਦਾਰ ਉਸ ਦੇ ਘਰ ਆਇਆ ਹੋਇਆ ਸੀ। ਦੋਵਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਤਾਂ ਇਸ ਦੌਰਾਨ ਜਿਉਣ ਸਿੰਘ ਦੇ ਸਾਲੇ ਨੇ ਆਪਣੇ ਜੀਜੇ ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਜਿਉਣ ਸਿੰਘ ਤਿੰਨ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ।