ਓਟਾਵਾ: ਓਟਾਵਾ ਵਿੱਚ ਟੈਂਕਰ ਟਰੱਕ ਉਤਪਾਦਕ ਕੰਪਨੀ ਵਿੱਚ ਧਮਾਕਾ ਹੋਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ।
ਇਸ ਸਬੰਧੀ ਪੁਲਿਸ ਜਾਣਕਾਰੀ ਦਿੰਦੇ ਦੱਸਿਆ ਕਿ ਸਿਟੀ ਦੇ ਦੱਖਣ ਵੱਲ ਈਸਟਵੇਅ ਟੈਂਕ ਉੱਤੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਓਟਾਵਾ ਪੁਲਿਸ ਨੇ ਦਿੱਤੀ। ਪੁਲਿਸ ਨੇ ਕਿਹਾ ਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ, ਇੱਕ ਦੀ ਹਾਲਤ ਸਥਿਰ ਹੈ ਤੇ ਤਿੰਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਧਮਾਕੇ ਸਮੇਂ ਚਾਰ ਪੁਰਸ਼ ਤੇ ਇੱਕ ਮਹਿਲਾਂ ਮੌਕੇ ਉੱਤੇ ਹੀ ਮੌਜੂਦ ਸਨ ਪਰ ਉਹ ਅਜੇ ਵੀ ਲਾਪਤਾ ਹਨ।