ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਰਾਜਾ ਵੜਿੰਗ ਨੇ ਸਾਝਾਂ ਕੀਤਾ ਟਵੀਟ

Rajneet Kaur
1 Min Read

ਚੰਡੀਗੜ੍ਹ:  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਭਾਂਵੇ ਸਾਡੇ ‘ਚ ਨਹੀਂ ਰਹੇ ਪਰ ਉਹ ਆਪਣੇ ਪ੍ਰਸ਼ੰਸਕਾ ਦੇ ਦਿਲਾਂ ‘ਚ ਅਜੇ ਵੀ ਪਹਿਲੇ ਨੰਬਰ ‘ਤੇ ਕਾਇਮ ਹਨ। ਉਨ੍ਹਾਂ ਦੇ  ਚਾਹੁੰਣ ਵਾਲੇ ਆਪਣੇ ਚਹੇਤੇ ਗਾਇਕ ਨੂੰ ਗੀਤਾਂ ਰਾਹੀਂ ਯਾਦ ਕਰਦੇ  ਹਨ।

ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਪੋਸਟ ਪਾ ਕੇ ਲਿਖਿਆ  ਕਿ ਅੱਜ ਸਾਡੇ ਬਹੁਤ ਹੀ ਹਰਮਨ ਪਿਆਰੇ ਗਾਇਕ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਮੇਰੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਦਾ ਜਨਮ ਦਿਨ ਹੈ। ਅੱਜ ਬੇਹੱਦ ਦੁੱਖ ਦੀ ਗੱਲ ਹੈ ਕਿ ਉਹ ਸਾਡੇ ਵਿੱਚ ਮੌਜੂਦ ਨਹੀਂ ਹੈ। ਪਰ ਸਿੱਧੂ ਸਾਡੇ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਸੀ ਅਤੇ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਦੇ ਕਤਲ ਦੇ ਇਨਸਾਫ਼ ਲਈ ਹਮੇਸ਼ਾ ਲੜਦੇ ਰਹਾਂਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment