ਨਿਊਜ਼ ਡੈਸਕ: ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਲਾਪਤਾ ਪਤਨੀ ਦੀ ਹੱ.ਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਵਰਜੀਨੀਆ ਪੁਲਿਸ ਨੇ ਇਹ ਗ੍ਰਿਫਤਾਰੀ ਗੂਗਲ ਸਰਚ ਦੇ ਆਧਾਰ ‘ਤੇ ਕੀਤੀ ਹੈ ਜੋ ਕਥਿਤ ਕ.ਤਲ ਪਤੀ ਨੇ ਕੀਤਾ ਸੀ। ਦਰਅਸਲ ਪਤੀ ਨੇ ਗੂਗਲ ‘ਤੇ ਸਰਚ ਕੀਤਾ ਸੀ ਕਿ ਪਤ.ਨੀ ਦੀ ਮੌ.ਤ ਤੋਂ ਬਾਅਦ ਤੁਸੀਂ ਕਿੰਨੀ ਜਲਦੀ ਦੁਬਾਰਾ ਵਿਆਹ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਉਸ ‘ਤੇ ਪਤਨੀ ਦੇ ਲਾਪਤਾ ਹੋਣ ‘ਤੇ ਕੁਝ ਅਜਿਹੀਆਂ ਚੀਜ਼ਾਂ ਖਰੀਦਣ ਦਾ ਵੀ ਦੋਸ਼ ਹੈ, ਜਿਸ ਕਾਰਨ ਉਹ ਸ਼ੱਕ ਦੇ ਘੇਰੇ ‘ਚ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਔਰਤ ਦੀ ਲਾ.ਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਰਜੀਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ 37 ਸਾਲਾ ਨਰੇਸ਼ ਭੱਟ ਦੀ ਪਤਨੀ ਮਮਤਾ ਕਾਫਲੇ ਭੱਟ (28) ਪਿਛਲੇ ਚਾਰ ਮਹੀਨਿਆਂ ਤੋਂ ਲਾਪਤਾ ਹੈ। ਮਮਤਾ ਨੇਪਾਲ ਦੀ ਰਹਿਣ ਵਾਲੀ ਸੀ, ਜਿਸ ਨੂੰ ਆਖਰੀ ਵਾਰ 29 ਜੁਲਾਈ ਨੂੰ ਦੇਖਿਆ ਗਿਆ ਸੀ। ਉਦੋਂ ਤੋਂ ਉਹ ਲਾਪਤਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਰਜੀਨੀਆ ਪੁਲਿਸ ਨੇ ਨਰੇਸ਼ ਭੱਟ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭੱਟ ‘ਤੇ ਪ੍ਰਿੰਸ ਵਿਲੀਅਮ ਕਾਉਂਟੀ ਸਰਕਟ ਕ੍ਰਿਮੀਨਲ ਡਿਵੀਜ਼ਨ ਦੁਆਰਾ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਵਰਜੀਨੀਆ ਗ੍ਰੈਂਡ ਜਿਊਰੀ ਨੇ ਮਾਨਸਾਸ ਪਾਰਕ ਇਲਾਕੇ ਦੇ ਰਹਿਣ ਵਾਲੇ ਭੱਟ ਵਿਰੁੱਧ ਆਪਣੀ ਪਤ.ਨੀ ਦੀ ਹੱ.ਤਿਆ ਅਤੇ ਉਸ ਦੀ ਲਾ.ਸ਼ ਗਾਇਬ ਕਰਨ ਦੇ ਦੋਸ਼ ਤੈਅ ਕੀਤੇ ਹਨ। ਇਹ ਦੋਸ਼ ਮਮਤਾ ਦੇ ਲਾਪਤਾ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਭੱਟ ਵੱਲੋਂ ਆਪਣੀ ਗੂਗਲ ਸਰਚ ਹਿਸਟਰੀ ਵਿੱਚ ਸ਼ੱਕੀ ਖੋਜਾਂ ਕਰਨ ਅਤੇ ਸ਼ੱਕੀ ਵਸਤੂਆਂ ਦੀ ਖਰੀਦ ਦੇ ਸਬੂਤ ਵਜੋਂ ਅਧਿਕਾਰੀਆਂ ਵੱਲੋਂ ਪੇਸ਼ ਕੀਤੇ ਗਏ ਹਨ। ਦੱਸ ਦਈਏ ਕਿ ਮਾਨਸਸ ‘ਚ ਜੋੜੇ ਦੇ ਘਰ ‘ਚੋਂ ਮਿਲਿਆ ਖੂਨ ਵੀ ਔਰਤ ਦਾ ਹੀ ਹੈ, ਜਿਸ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ।
ਭੱਟ ਨੇ ਮਮਤਾ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਨਹੀਂ ਦਿੱਤੀ। ਮਮਤਾ ਨੂੰ ਆਖਰੀ ਵਾਰ 29 ਜੁਲਾਈ ਨੂੰ ਦੇਖਿਆ ਗਿਆ ਸੀ, ਪਰ 5 ਅਗਸਤ ਨੂੰ ਉਸ ਨੂੰ ਲਾ.ਪਤਾ ਘੋਸ਼ਿਤ ਕਰ ਦਿੱਤਾ ਗਿਆ ਜਦੋਂ ਸਥਾਨਿਕ ਪੁਲਿਸ ਨੇ ਕੰਮ ਲਈ ਰਿਪੋਰਟ ਨਾ ਕਰਨ ਤੋਂ ਬਾਅਦ ਉਸ ਦੀ ਸਿਹਤ ਦੀ ਜਾਂਚ ਕਰਨ ਲਈ ਉਸ ਦੇ ਘਰ ਦਾ ਦੌਰਾ ਕੀਤਾ। ਬਾਅਦ ‘ਚ ਪਰਿਵਾਰ ਅਤੇ ਸਥਾਨਿਕ ਲੋਕਾਂ ਨੇ ਭਾਲ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਨਰੇਸ਼ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ‘ਚ ਰੱਖਿਆ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਰਿਪੋਰਟ ਅਨੁਸਾਰ ਮਮਤਾ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਦੇ ਪਤੀ ਨਰੇਸ਼ ਭੱਟ ਨੇ ਦੱਸਿਆ ਕਿ ਉਹ ਦੋਵੇਂ ਵੱਖ ਹੋਣ ਦੀ ਪ੍ਰਕਿਰਿਆ ‘ਚੋਂ ਲੰਘ ਰਹੇ ਸਨ। ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਅਪ੍ਰੈਲ ਵਿੱਚ ਨਰੇਸ਼ ਭੱਟ ਨੇ ਆਨਲਾਈਨ ਖੋਜ ਕੀਤੀ ਸੀ ਕਿ ‘ਪਤਨੀ ਦੀ ਮੌ.ਤ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਕੋਈ ਦੁਬਾਰਾ ਵਿਆਹ ਕਰ ਸਕਦਾ ਹੈ’, ‘ਪਤਨੀ ਦੀ ਮੌ.ਤ ਤੋਂ ਬਾਅਦ ਕਰਜ਼ੇ ਦਾ ਕੀ ਹੁੰਦਾ ਹੈ’ ਅਤੇ ‘ਕੀ ਹੁੰਦਾ ਹੈ ਜੇਕਰ ਪਤਨੀ ਵਰਜੀਨੀਆ ਵਿੱਚ ਲਾਪਤਾ ਹੋ ਜਾਂਦੀ ਹੈ’ ਵਰਗੇ ਵਿਸ਼ਿਆਂ ਦੀ ਖੋਜ ਕੀਤੀ ਗਈ ਸੀ।ਜਾਂਚ ਵਿੱਚ ਪਾਇਆ ਗਿਆ ਕਿ ਭੱਟ ਨੇ ਇੱਕ ਸਥਾਨਿਕ ਵਾਲਮਾਰਟ ਸਟੋਰ ਤੋਂ ਤਿੰਨ ਚਾਕੂ ਖਰੀਦੇ ਸਨ, ਜਿਨ੍ਹਾਂ ਵਿੱਚੋਂ ਦੋ ਅਜੇ ਵੀ ਗਾਇਬ ਹਨ। ਪ੍ਰੌਸੀਕਿਊਟਰਾਂ ਨੇ ਨਿਗਰਾਨੀ ਫੁਟੇਜ ਵੀ ਪੇਸ਼ ਕੀਤੀ ਜਿਸ ਵਿੱਚ ਭੱਟ ਨੂੰ ਇੱਕ ਹੋਰ ਵਾਲਮਾਰਟ ਸਟੋਰ ਤੋਂ ਸਫਾਈ ਕਰਨ ਵਾਲੇ ਰਸਾਇਣਾਂ ਨੂੰ ਖਰੀਦਦੇ ਦੇਖਿਆ ਗਿਆ। ਵਕੀਲਾਂ ਦਾ ਦਾਅਵਾ ਹੈ ਕਿ ਨਰੇਸ਼ ਭੱਟ ਨੇ ਆਪਣੀ ਪਤਨੀ ਦੇ ਗਾਇਬ ਹੋਣ ਤੋਂ ਤੁਰੰਤ ਬਾਅਦ ਖੂਨ ਨਾਲ ਰੰਗੇ ਬਾਥ ਮੈਟਸ ਅਤੇ ਬੈਗਾਂ ਨੂੰ ਕੂੜੇ ਦੇ ਨਿਪਟਾਰੇ ਵਿੱਚ ਪਾ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।