ਪੜ੍ਹਾਉਣ ਦੇ ਅਨੌਖੇ ਅੰਦਾਜ਼ ਕਾਰਨ ‘ਡਾਂਸਿੰਗ ਸਰ’ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ

TeamGlobalPunjab
2 Min Read

ਜੇਕਰ ਤੁਸੀਂ ‘ਤਾਰੇ ਜ਼ਮੀਨ ਪਰ’ ਫਿਲਮ ਵੇਖੀ ਹੈ ਤਾਂ ਤੁਹਾਨੂੰ ਨਿਕੁੰਭ ਸਰ ਵੀ ਯਾਦ ਹੋਣਗੇ। ਫਿਲਮ ਵਿੱਚ ਨਿਕੁੰਭ ਸਰ ਬੱਚਿਆਂ ਨੂੰ ਬਲੈਕ ਬੋਰਡ ਦੀ ਥਾਂ ਨੱਚ-ਗਾ ਕੇ ਪੜ੍ਹਾਉਣਾ ਪਸੰਦ ਕਰਦੇ ਸਨ। ਅਸੀ ਤੁਹਾਨੂੰ ਇੰਝ ਹੀ ਇੱਕ ਅਧਿਆਪਕ ਦੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਬੱਚੀਆਂ ਨੂੰ ਸਕੂਲ ਵਿੱਚ ਨੱਚ-ਗਾ ਪੜ੍ਹਾਉਂਦੇ ਹਨ ਤੇ ਬੱਚੇ ਵੀ ਉਨ੍ਹਾਂ ਦੇ ਨਾਲ ਪੂਰੀ ਮਸਤੀ ਕਰਦੇ ਵਿਖਾਈ ਦਿੰਦੇ ਹਨ।

ਓਡੀਸ਼ਾ ਵਿੱਚ ਇੱਕ ਸਕੂਲ ਅਧਿਆਪਕ ਵੱਲੋਂ ਵੱਖਰੇ ਢੰਗ ਨਾਲ ਪੜ੍ਹਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਓਡੀਸ਼ਾ ਦੇ ਕੋਰਾਪੁਟ ਜ਼ਿਲੇ ਦੇ ਲਮਤਾਪੁੱਟ ਅੱਪਰ ਪ੍ਰਾਇਮਰੀ ਸਕੂਲ ਦੇ ਹੈੱਡਮਾਸਰ ਹਨ। 56 ਸਾਲਾ ਪ੍ਰਫੁੱਲ ਆਪਣੇ ਪੜ੍ਹਾਉਣ ਦੇ ਤਰੀਕੇ ਕਾਰਨ ਇਲਾਕੇ ‘ਚ ਮਸ਼ਹੂਰ ਹਨ ਉਨ੍ਹਾਂ ਨੂੰ ਡਾਂਸਿੰਗ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ 2008 ਤੋਂ, ਜਦੋਂ ਤੋਂ ਉਹ ਸਰਵ ਸਿੱਖਿਆ ਅਭਿਆਨ ਦੇ ਰਿਸੋਰਸ ਪਰਸਨ ਸਨ, ਬੱਚਿਆਂ ਨੂੰ ਵਿਲੱਖਣ ਢੰਗ ਨਾਲ ਪੜ੍ਹਾ ਰਹੇ ਹਨ।

ਅਧਿਆਪਕ ਪਾਥੀ ਨੇ ਦੱਸਿਆ ਕਿ, ਮੈਂ ਦੇਖਿਆ ਕਿ ਪੜ੍ਹਾਈ ਨੂੰ ਮਜ਼ੇਦਾਰ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਉਦਾਸੀ ਭਰਿਆ। ਇਸ ਲਈ ਮੈਂ ਬਲੈਕ ਬੋਰਡ ਨੂੰ ਪਾਸੇ ਰੱਖ ਕੇ ਆਪਣੇ ਸਿਖਾਉਣ ਦਾ ਤਰੀਕਾ ਤਿਆਰ ਕੀਤਾ। ਉਨ੍ਹਾਂ ਅੱਗੇ ਕਿਹਾ ਮੈਂ ਦੇਖਿਆ ਕਿ ਜਦੋਂ ਮੈਂ ਗੀਤ ਅਤੇ ਡਾਂਸ ਰਾਹੀਂ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਬੱਚਿਆਂ ਹੋਰ ਦਿਲਚਸਪੀ ਲੈਣੀ ਸ਼ੁਰੂ ਕੀਤੀ।

ਇਸ ਵੀਡੀਓ ਵਿੱਚ ਸਕੂਲ ਦੇ ਮੁੱਖ ਅਧਿਆਪਕ ਪ੍ਰਫੁੱਲ ਕੁਮਾਰ ਪਾਥੀ ਕਲਾਸਰੂਮ ‘ਚ ਬੱਚਿਆਂ ਨੂੰ ਵੱਖਰੇ ਢੰਗ ਨਾਲ ਸਬਕ ਸਿਖਾਉਂਦੇ ਦਿਖਾਈ ਦੇ ਰਹੇ ਹਨ। ਕਿਤਾਬ ਨੂੰ ਹੱਥ ਚ ਫੜ ਕੇ ਅਧਿਆਪਕ ਪ੍ਰਫੁੱਲ ਕੁਮਾਰ ਬੱਚਿਆਂ ਨੂੰ ਗਾ ਕੇ ਅਤੇ ਹਾਓ ਭਾਓ ਨਾਲ ਪਾਠ ਪੜ੍ਹਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨਾਲ ਬੱਚੇ ਵੀ ਉਸੇ ਉਤਸ਼ਾਹ ਨਾਲ ਸਿੱਖਦੇ ਹੋਏ ਦਿਖਾਈ ਦੇ ਰਹੇ ਹਨ।

- Advertisement -

https://www.facebook.com/prafullakumar.pathi/videos/1140852282768358/

Share this Article
Leave a comment