ਬਰਾਕ ਓਬਾਮਾ ਦੀ ਕਿਤਾਬ ‘A Promised Land’ ਬਣਾਉਣ ਜਾ ਰਹੀ ਹੈ ਨਵਾਂ ਰਿਕਾਰਡ

TeamGlobalPunjab
1 Min Read

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਿਤਾਬ ‘ਏ ਪ੍ਰਾਮਿਸਡ ਲੈਂਡ’ ਇਨ੍ਹੀਂ ਦਿਨੀਂ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਿਤਾਬ ਵਿੱਚ ਕਈ ਦੇਸ਼ ਦੇ ਆਗੂਆਂ ਦੇ ਨਾਲ-ਨਾਲ ਮਨਮੋਹਨ ਸਿੰਘ ਤੋਂ ਲੈ ਕੇ ਸੋਨੀਆ ਗਾਂਧੀ ਤੱਕ ਦਾ ਜ਼ਿਕਰ ਹੈ। ਅਜਿਹੇ ਵਿੱਚ ਕਿਤਾਬ ਦੀ ਡਿਮਾਂਡ ਕਾਫੀ ਵਧ ਗਈ ਹੈ। ਅਮਰੀਕਾ ਤੇ ਕੈਨੇਡਾ ‘ਚ ਪਹਿਲੇ 24 ਘੰਟਿਆਂ ਦੌਰਾਨ 8,90,000 ਕਾਪੀਆਂ ਵਿਕੀਆਂ ਅਤੇ ਇਸ ਦੇ ਨਾਲ ਹੀ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਰਾਸ਼ਟਰਪਤੀ ਯਾਦਗਾਰੀ ਚਿੰਨ੍ਹ ਬਣਨ ਨੂੰ ਤਿਆਰ ਹੈ।

ਪਹਿਲੇ ਦਿਨ ਹੋਈ ਵਿਕਰੀ ‘ਪੈਂਗੁਇਨ ਰੈਂਡਮ ਹਾਊਸ’ ਲਈ ਰਿਕਾਰਡ ਹੈ, ਜਿਸ ਵਿੱਚ ਕਿਤਾਬਾਂ ਨੂੰ ਖ਼ਰੀਦਣ ਲਈ ਪਹਿਲਾਂ ਹੋਈ ਬੁਕਿੰਗ, ਈ-ਬੁਕ ਅਤੇ ਆਡੀਓ ਦੀ ਵਿਕਰੀ ਵੀ ਸ਼ਾਮਲ ਹੈ। ‘ਪੈਂਗੁਇਨ ਰੈਂਡਮ ਹਾਊਸ’ ਦੇ ਪਬਲਿਸ਼ਰ ਡੇਵਿਡ ਡਰੇਕ ਨੇ ਕਿਹਾ, ‘ਅਸੀਂ ਪਹਿਲੇ ਦਿਨ ਦੀ ਵਿਕਰੀ ਤੋਂ ਬਹੁਤ ਖੁਸ਼ ਹਾਂ। ਇਹ ਉਸ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਪਾਠਕਾਂ ਨੂੰ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਖ਼ਿਤਾਬ ਲਈ ਸੀ।

‘ਏ ਪ੍ਰਾਮਿਸਡ ਲੈਂਡ’ ਹੁਣ ‘ਐਮਾਜ਼ੋਨ’ ਅਤੇ ‘ਬਾਰਨਸ ਐਂਡ ਨੋਬਲ’ ‘ਤੇ ਸਿਖਰ ‘ਤੇ ਹੈ ‘ਬਾਰਨਸ ਐਂਡ ਨੋਬਲ’ ਦੇ ਸੀਈਓ ਜੇਮਸ ਡੋਂਟ ਨੇ ਕਿਹਾ ਕਿ ਪਹਿਲੇ ਦਿਨ ਇਸ ਦੀ 50,000 ਤੋਂ ਜ਼ਿਆਦਾ ਕਾਪੀਆਂ ਵਿਕੀਆਂ ਅਤੇ 10 ਦਿਨਾਂ ਵਿੱਚ 10 ਲੱਖ ਕਾਪੀਆਂ ਵਿਕਣ ਦੀ ਉਮੀਦ ਹੈ।

Share this Article
Leave a comment