ਮੈਡੀਕਲ ਕਾਲਜਾਂ ਦੇ ਹਸਪਤਾਲ ‘ਚ ਕੰਮ ਕਰਦੀਆਂ ਨਰਸਿੰਗ ਯੂਨੀਅਨ ਨੇ ਓ. ਪੀ. ਸੋਨੀ ਨੂੰ ਭਵਿੱਖ ‘ਚ ਕੋਈ ਹੜਤਾਲ ਨਾ ਕਰਨ ਦਾ ਦਿੱਤਾ ਭਰੋਸਾ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਦੌਰਾਨ ਰਜਿੰਦਰ ਹਸਪਤਾਲ ਪਟਿਆਲਾ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਵਿਚ ਕੰਮ ਕਰਦੇ ਨਰਸਿੰਗ ਇੰਪਲਾਈਜ ਯੂਨੀਅਨ ਨੇ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਕੋਈ ਹੜਤਾਲ ਨਹੀਂ ਕਰਨਗੇ।

ਅੱਜ ਇਥੇ ਸ੍ਰੀ ਸੋਨੀ ਦੀ ਸਰਕਾਰੀ ਰਿਹਾਇਸ਼ ਤੇ ਗੁਰੂ ਤੇਗ ਬਹਾਦਰ ਨਰਸਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋ ਕੀਤੀ ਗਈ। ਇਸ ਮੌਕੇ ਸ੍ਰੀ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੀ ਹਾਜ਼ਰ ਸਨ।

ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਹੋਈ ਗੱਲਬਾਤ ਦੋਰਾਨ ਸ੍ਰੀ ਸੋਨੀ ਨੇ ਨਰਸਿੰਗ ਸਟਾਫ ਵਲੋਂ ਕਰੋਨਾ ਵਾਇਰਸ ਨਾਲ ਜਾਰੀ ਲੜਾਈ ਜਾਂ ਰਹੀ ਭੂਮਿਕਾ ਦੀ ਭਰਭੂਰ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਨਰਸਿੰਗ ਯੂਨੀਅਨ ਦੀ ਜੋ ਮੁੱਖ ਮੰਗ ਹੈ ਉਸ ਸਬੰਧੀ ਫੈਸਲਾ ਪੂਰੀ ਕੈਬਨਿਟ ਹੀ ਲੈ ਸਕਦੀ ਹੈ ਇਸ ਲਈ ਉਹ ਇਹ ਮਾਮਲਾ ਪੁਰਜ਼ੋਰ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ਅਤੇ ਵਿਭਾਗੀ ਪੱਧਰ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਕਰਮਜੀਤ ਕੌਰ ਔਲਖ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

- Advertisement -

Share this Article
Leave a comment