ਕੈਪਟਨ ਨੇ ਪੰਜਾਬ ਨੂੰ ਕੀਤਾ ਸਾਵਧਾਨ, ਕਿਹਾ ਅਗਲੇ ਦੋ ਹਫ਼ਤੇ ਕਰੋਨਾ ਹੋਵੇਗਾ ਜ਼ੋਰਾਂ ‘ਤੇ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਸਬੰਧੀ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਦੋ ਹਫ਼ਤੇ ‘ਚ ਕੋਰੋਨਾ ਵਾਇਰਸ ਆਪਣੇ ਪੂਰੇ ਜ਼ੋਰਾਂ ‘ਤੇ ਹੋਵੇਗਾ। ਇਸ ਲਈ ਹੁਣ ਜ਼ਿਆਦਾ ਸਾਵਧਾਨਰਹਿਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਲੋਕ ਕੋਰੋਨਾ ਨਾਲ ਜੁੜੀਆਂ ਗਾਈਡ ਲਾਈਨਸ ਦਾ ਪਾਲਣ ਕਰਨ।

ਕੈਪਟਨ ਨੇ ਇਸ ਚਿਤਾਵਨੀ ਵਿਚਾਲੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਅਤੇ ਕਾਂਗਰਸੀ ਵਿਧਾਇਕ ਜ਼ਮੀਨੀ ਹਕੀਕਤ ਜਾਣਨ ਦੇ ਲਈ ਆਉਣ ਵਾਲੇ ਤਿੰਨ ਦਿਨਾਂ ‘ਚ ਆਪਣੇ ਜ਼ਿਲ੍ਹੇ ਅਤੇ ਹਲਕਿਆਂ ਦਾ ਦੌਰਾ ਕਰਨਗੇ। ਕੈਪਟਨ ਨੇ ਕਿਹਾ ਕਿ ਸੂਬੇ ‘ਚ ਟੈਸਟਾਂ ਦੀ ਸੰਖਿਆ 28,000 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਜਲਦ ਹੀ ਇਹ ਸੰਖਿਆ 30,000 ਨੂੰ ਪਾਰ ਕਰ ਦੇਵੇਗੀ।

ਕੈਪਟਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਧਾਇਕ ਅਤੇ ਅਧਿਕਾਰੀ ਮਿਲ ਕੇ ਇਸ ਮਹਾਂਮਾਰੀ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਕਿ ਜੇਕਰ ਘਰੋਂ ਬਾਹਰ ਨਿਕਲਣਾ ਹੈ ਤਾਂ ਮਾਸਕ ਪਹਿਨ ਕੇ ਆਉਣ ਅਤੇ ਸਰੀਰਕ ਦੂਰੀ ਦੀ ਪਾਲਣਾ ਵੀ ਕਰਨ ਜੇ ਕਿਸੇ ਨੂੰ ਮਾਮੂਲੀ ਲੱਛਣ ਵੀ ਲੱਗਦੇ ਹਨ ਤਾਂ ਉਹ ਆਪਣਾ ਕੋਵਿਡ ਟੈਸਟ ਕਰਵਾਏ।

Share This Article
Leave a Comment