ਸਰੀ : ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਕੇਂਦਰੀ ਖੇਤੀ ਬਿੱਲਾ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਲਈ ਜਿੱਥੇ ਪੰਜਾਬ ਅੰਦਰ ਕਿਸਾਨ ਰੇਲਾਂ ਰੋਕੀ ਬੈਠੇ ਹਨ ਤਾਂ ਉੱਥੇ ਹੀ ਵਿਦੇਸ਼ਾਂ ਵਿਚ ਵੀ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਹੁਣ 4 ਅਕਤੂਬਰ ਨੂੰ ਕਿਸਾਨਾ ਦੇ ਹੱਕ ਵਿੱਚ ਸਰੀ ‘ਚ ਵੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।
ਭਾਰਤ ਸਰਕਾਰ ਜਿਥੇ ਇਨ੍ਹਾਂ ਬਿੱਲਾ ਨੂੰ ਕਿਸਾਨ ਪੱਖੀ ਦਸ ਰਹੀ ਹੈ ਉਥੇ ਹੀ ਦੇਸ਼ ਦੇ ਕਿਸਾਨਾਂ ਦੇ ਨਾਲ ਨਾਲ ਵਿਦੇਸ਼ੀ ਧਰਤੀ ਤੇ ਬੈਠੇ ਕਿਸਾਨ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ ਅਤੇ ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਉਹ ਕਿਸਾਨਾ ਦੇ ਨਾਲ ਹੈ।
ਸਰੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਇਕ ਰੋਸ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ ਗੁਰਦੁਆਰਾ ਨਾਨਕ ਸਾਹਿਬ ਵਿਖੇ ਜਾ ਕੇ ਖਤਮ ਹੋਵੇਗੀ। ਇਨਾਂ ਹੀ ਨਹੀਂ ਕੈਲਗਰੀ ਵਿਖੇ ਵੀ ਇਸ ਤੋਂ ਪਹਿਲਾਂ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ।