ਤਲਵੰਡੀ ਸਾਬੋ : ਅੱਜ ਵਿਸਾਖੀ ਦੇ ਵਿਸ਼ੇਸ਼ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਵਿਸ਼ੇਸ਼ ਸੰਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਅੱਜ ਜਦੋ ਦੁਨੀਆ ਵਿਚ ਭਾਰੀ ਮੁਸੀਬਤ ਆਈ ਹੈ ਤਾ ਸਿੱਖ ਕੌਮ ਵੱਧ ਚੜ੍ਹ ਕੇ ਸੇਵਾ ਲਈ ਅੱਗੇ ਆ ਰਹੀ ਹੈ । ਗਿਆਨੀ ਹੁਰਾਂ ਕਿਹਾ ਕਿ ਸਿੱਖ ਧਰਮ ਕਦੀ ਵੀ ਆ ਨਹੀਂ ਸਿਖਾਉਂਦਾ ਕਿ ਜਿਸ ਸਮੇ ਮਨੁੱਖਤਾ ਖ਼ਤਰੇ ਚ ਹੋਵੇ ਤਾ ਅਸੀਂ ਆਪਣੇ ਨਿਜੀ ਸਵਾਰਥ ਮੁਖ ਰੱਖੀਏ ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੌਕੇ ਵੀ ਕਈ ਲੋਕ ਸਿਖਾਂ ਵਿਰੁੱਧ ਬਿਆਨੀਆਂ ਕਰ ਰਹੇ ਹਨ ਉਨ੍ਹਾਂ ਦਾ ਤਾ ਇਹ ਕਮ ਹੀ ਹੋਗਿਆ ਹੈ । ਇਸ ਮੌਕੇ ਉਨ੍ਹਾਂ ਪਟਿਆਲਾ ਚ ਵਾਪਰੀ ਘਟਨਾ ਦੀ ਵੀ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਇਸ ਜਾਨ ਬੁਝ ਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਲਈ ਸਮੁੱਚੀ ਕੌਮ ਨੂੰ ਜਿੰਮੇਵਾਰ ਠਹਿਰਾਉਣਾ ਜਾਈਜ ਨਹੀਂ ।
ਇਸ ਮੌਕੇ ਉਨ੍ਹਾਂ ਮੁਸਲਮਾਨਾਂ ਦੇ ਹੱਕ ਵਿਚ ਆਉਂਦਿਆਂ ਕਿਹਾ ਕਿ ਜੇਕਰ ਜਮਾਤ ਵਲੋਂ ਇਕੱਠ ਕੀਤਾ ਗਿਆ ਅਤੇ ਉਸ ਵਿਚ ਕੁਝ ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਤਾ ਇਸ ਲਈ ਸਮੁਚੇ ਭਾਈਚਾਰੇ ਨੂੰ ਜਿੰਮੇਵਾਰ ਨਹੀਂ ਠਹਰਾਇਆ ਜਾ ਸਕਦਾ।