ਨਾਰਵੇ ਦੀ ਸਿੱਖ ਸੰਗਤ ਨੇ ਉਹਨਾਂ ਖਿਲਾਫ ਹੁੰਦਾ ਵਿਤਕਰਾ ਖਤਮ ਕਰਵਾਉਣ ਲਈ ਹਰਸਿਮਰਤ ਬਾਦਲ ਦਾ ਕੀਤਾ ਧੰਨਵਾਦ

TeamGlobalPunjab
4 Min Read

ਚੰਡੀਗੜ੍ਹ: ਨਾਰਵੇ ਦੀ ਸਿੱਖ ਸੰਗਤ ਅਤੇ ਉਂਗੇ ਸਿੱਖਰ ਕੂਪਨਹੇਗਨ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਨਾਰਵੇ ਪੁਲਿਸ ਡਾਇਰੈਕਟੋਰੇਟ ਵੱਲੋਂ ਸਿੱਖਾਂ ਲਈ ਪਾਸਪੋਰਟ ਬਣਵਾਉਣ ਵੇਲੇ ਵਿਤਕਰੇਭਰਪੂਰ ਨੀਤੀ ਦਾ ਮਸਲਾ ਚੁੱਕਿਆ ਤੇ ਇਸ ਵਿਚ ਤਬਦੀਲੀਆਂ ਕਰਵਾਈਆਂ।

ਨਾਰਵੇ ਦੀ ਸਿੱਖ ਸੰਗਤ ਨੇ ਕੱਲ੍ਹ ਰਾਤ ਨਾਰਵੇ ਤੋਂ ਕੀਤੀ ਵਰਚੁਅਲ ਕਾਨਫਰੰਸ ਵਿਚ ਕਿਹਾ ਕਿ 2018 ਤੋਂ ਨਾਰਵੇ ਵਿਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਸੀ ਜਦੋਂ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹਨਾਂ ਨੂੰ ਪਾਸਪੋਰਟ ਵਾਸਤੇ ਫੋਟੋ ਖਿੱਚਵਾਉਣ ਲਈ ਆਪਣੇ ਕੰਨ ਨੰਗੇ ਕਰਨੇ ਪੈਣਗੇ। ਇਹਨਾਂ ਹੁਕਮਾਂ ਕਾਰਨ ਦਸਤਾਰਧਾਰੀ ਸਿੱਖਾਂ ਨੂੰ ਫੋਟੋ ਖਿੱਚਵਾਉਣ ਲਈ ਆਪਣੀਆਂ ਦਸਤਾਰਾਂ ਲਾਹੁਣੀਆਂ ਪੈਂਦੀਆਂ ਸਨ। ਇਸੇ ਤਰੀਕੇ ਓਸਲੋ ਤੋਂ ਪਰਮੀਤ ਸਿੰਘ, ਉਂਗੇ ਸਿੱਖਰ ਤੋਂ ਸੁਮੀਤ ਸਿੰਘ ਤੇ ਨੌਨਿਹਾਲ ਸਿੰਘ ਸਮੇਤ ਮੈਂਬਰਾਂ ਨੇ ਕਿਹਾ ਕਿ ਜਦੋਂ ਵੀ ਸਿੱਖ ਇਮੀਗਰੇਸ਼ਨ ਦਫਤਰ ਪੁੱਜਦੇ ਸਨ ਤਾਂ ਉਹਨਾਂ ਨੂੰ ਪਾਸਪੋਰਟ ’ਤੇ ਲੱਗੀ ਤਸਵੀਰ ਨਾਲ ਸ਼ਕਲ ਮੇਲ ਖਾਂਦੀ ਹੋਈ ਵਿਖਾਉਣ ਵਾਸਤੇ ਉਥੇ ਵੀ ਦਸਤਾਰ ਲਾਹੁਣੀ ਪੈਂਦੀ ਸੀ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਨੂੰ ਜਨਤਕ ਤੌਰ ’ਤੇ ਆਪਣੀ ਦਸਤਾਰ ਲਾਹੁਣ ਤੇ ਫਿਰ ਬੰਨ ਲੈਣ ਵਾਸਤੇ ਕਹਿਣਾ ਬਹੁਤ ਹੀ ਅਪਮਾਨਜਨਕ ਹੁੰਦਾ ਹੈ।

ਨਾਰਵੇ ਸਰਕਾਰ ਵੱਲੋਂ ਇਸੇ ਮਹੀਨੇ ਤੋਂ ਇਹ ਹਦਾਇਤਾਂ ਵਾਪਸ ਲੈਣ ਦੇ ਫੈਸਲੇ ਮਗਰੋਂ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਸਤੰਬਰ 218 ਵਿਚ ਇਸ ਸਬੰਧੀ ਇਕ ਮੈਮੋਰੰਡਮ ਮਿਲਿਆ ਸੀ। ਉਹਨਾਂ ਦੱਸਿਆ ਕਿ ਨਾਰਵੇ ਵਿਚ ਸਿੱਖਾਂ ਦੀ ਛੋਟੀ ਜਿਹੀ ਆਬਾਦੀ ਚਾਰ ਸਾਲ ਤੋਂ ਇਹ ਮੰਗ ਮੰਨੇ ਜਾਣ ਲਈ ਸੰਘਰਸ਼ ਕਰ ਰਹੀ ਸੀ। ਉਹਨਾਂ ਕਿਹਾ ਕਿ ਇਸ ਉਪਰੰਤ ਉਹਨਾਂ ਨੇ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਦੀ ਜਨਵਰੀ 2019 ਵਿਚ ਦਿੱਲੀ ਫੇਰੀ ਸਮੇਂ ਇਹ ਮਾਮਲਾ ਉਹਨਾਂ ਕੋਲ ਚੁੱਕਿਆ ਸੀ। ਉਹਨਾਂ ਕਿਹਾ ਕਿ ਇਹ ਨਿਯਮ ਖਤਮ ਕਰਨ ਦਾ ਫੈਸਲਾ ਸਿੱਖ ਭਾਈਚਾਰੇ ਲਈ ਇਤਿਹਾਸਕ ਦਿਨ ਹੈ ਤੇ ਇਸ ਨਾਲ ਹਿਜਾਬ ਪਾਉਣ ਵਾਲੀਆਂ ਮੁਸਲਿਮ ਔਰਤਾਂ ਨੂੰ ਵੀ ਰਾਹਤ ਮਿਲੇਗੀ। ਪਿਛਲੇ ਹਫਤੇ ਨਾਰਵੇ ਦੇ ਤਿੰਨ ਮੰਤਰੀਆਂ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਖੁਦ ਇਸ ਫੈਸਲੇ ਬਾਰੇ ਸਿੱਖ ਸੰਗਤ ਨੂੰ ਜਾਣੂ ਕਰਵਾਇਆ। ਇਹ ਸਾਰੀ ਸਿੱਖ ਕੌਮ ਦੀ ਵੱਡੀ ਜਿੱਤ ਹੈ।

ਬਾਦਲ ਨੇ ਦੱਸਿਆ ਕਿ ਨਾਰਵੇ ਸਰਕਾਰ ਨੂੰ ਸਿੱਖ ਸਭਿਆਚਾਰ ਤੇ ਪਛਾਣ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਨਾਰਵੇ ਦੀ ਸਿੱਖ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹਾ ਕਰ ਲੈਣ ਤਾਂ ਫਿਰ ਅਜਿਹੇ ਹੁਕਮ ਮੁੜ ਜਾਰੀ ਨਹੀਂ ਹੋ ਸਕਣਗੇ। ਉਹਨਾਂ ਨੇ ਨਾਰਵੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਫੈਸਲੇ ਲੈਣ ਤੋਂ ਪਹਿਲਾਂ ਨਾਰਵੇ ਦੀ ਸਿੱਖ ਸੰਗਤ ਨਾਲ ਵੀ ਸਲਾਹ ਮਸ਼ਵਰਾ ਕਰ ਲਿਆ ਕਰੇ।

- Advertisement -

ਬਾਦਲ ਨੇ ਨਾਰਵੇ ਦੀ ਸਿੱਖ ਸੰਗਤ ਨੂੰ ਭਰੋਸਾ ਦੁਆਇਆ ਕਿ ਉਹ ਦੁਨੀਆਂ ਭਰ ਵਿਚ ਸਿੱਖ ਸੰਗਤ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਇਟਲੀ ਵਿਚ ਜਿਹੜੇ ਪੰਜਾਬੀਆਂ ਦੇ ਪਾਸਪੋੋਰਟ ਗੁਆਚ ਗਏ ਸਨ, ਉਹ ਮੁੜ ਬਣਾਉਣੇ ਯਕੀਨੀ ਬਣਾਏ ਤਾਂ ਜੋ ਉਹਨਾਂ ਨੂੰ ਇਟਲੀ ਦੇ ਨਾਗਰਿਕ ਬਣਨ ਮਗਰੋਂ ਐਮਨੈਸਟੀ ਸਕੀਮ ਦਾ ਲਾਭ ਮਿਲ ਸਕੇ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਕਦਮੀ ’ਤੇ ਹੀ ਦੁਨੀਆਂ ਭਰ ਵਿਚ ਭਾਰਤੀ ਸਫਾਰਤਖ਼ਾਨਿਆਂ ਵਿਚੋਂ ਕਾਲੀ ਸੂਚੀ ਖਤਮ ਹੋ ਹੈ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਿ੍ਹਆ ਜਾ ਸਕਿਆ ਹੈ।

Share this Article
Leave a comment