ਉੱਤਰ ਕੋਰੀਆ ਦੀ ਜੇਲ੍ਹ ‘ਚ ਮੌਤ ਦੀ ਭੀਖ ਮੰਗਦੇ ਨੇ ਕੈਦੀ, ਔਰਤਾਂ ਨਾਲ ਹੁੰਦੇ ਨੇ ਬਲਾਤਕਾਰ: ਰਿਪੋਰਟ

TeamGlobalPunjab
2 Min Read

ਨਿਊਜ਼ ਡੈਸਕ: ਉੱਤਰ ਕੋਰੀਆ ਦੀ ਜੇਲ੍ਹ ‘ਚ ਬੰਦ ਕੈਦੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਹਿਊਮਨ ਰਾਈਟਸ ਵਾਚ ਨਾਮ ਦੀ ਸੰਸਥਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। HRW ਨੇ 88 ਪੰਨਿਆਂ ਦੀ ਇਹ ਰਿਪੋਰਟ ਉੱਤਰ ਕੋਰੀਆ ਦੇ ਕੁਝ ਸਾਬਕਾ ਅਧਿਕਾਰੀਆਂ ਅਤੇ ਕੈਦੀਆਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਇਸ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 2011 ਵਿੱਚ ਇੱਥੋਂ ਦੀ ਸੱਤਾ ‘ਚ ਸੁਪਰੀਮ ਲੀਡਰ ਕਿਮ ਜੌਂਗ ਉਨ ਦੇ ਆਉਣ ਤੋਂ ਬਾਅਦ ਕੈਦੀਆਂ ਦੀ ਹਾਲਤ ਬਹੁਤ ਖਰਾਬ ਹੋਈ ਹੈ।

ਇਹ ਰਿਪੋਰਟ 8 ਸਰਕਾਰੀ ਅਧਿਕਾਰੀਆਂ ਅਤੇ 22 ਸਾਬਕਾ ਕੈਦੀਆਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। HRW ਨੇ ਦੱਸਿਆ ਸੀ ਉੱਥੇ ਕੈਦੀਆਂ ਦੇ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ।

ਸਾਬਕਾ ਕੈਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰ ਝੁਕਾ ਕੇ ਹਰ ਰੋਜ਼ 7-16 ਘੰਟੇ ਤਕ ਜ਼ਮੀਨ ਤੇ ਬੈਠੇ ਰਹਿਣਾ ਪੈਂਦਾ ਸੀ ਤੇ ਅੱਖਾਂ ਨੂੰ ਜ਼ਮੀਨ ਵੱਲ ਰੱਖਣਾ ਹੁੰਦਾ ਸੀ। ਅਜਿਹਾ ਨਾ ਕਰਨ ‘ਤੇ ਗਾਰਡ ਕੈਦੀਆਂ ਨੂੰ ਸਜ਼ਾ ਵੀ ਦਿੰਦੇ। ਦੱਖਣ ਕੋਰੀਆ ਭੱਜਣ ਦੀ ਕੋਸ਼ਿਸ਼ ਵਿੱਚ ਫੜੇ ਗਏ ਇਕ ਫੌਜੀ ਨੇ ਦੱਸਿਆ ਕਿ ਉਸ ਦੀ ਹਰ ਰੋਜ਼ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਜਿਹਾ ਲੱਗਦਾ ਸੀ ਕਿ ਉਹ ਹੁਣੇ ਮਰ ਜਾਣਗੇ।

ਇੱਕ ਸਾਬਕਾ ਕਾਰੋਬਾਰੀ ਔਰਤ ਨੇ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਉਸ ਦਾ ਬਲਾਤਕਾਰ ਕੀਤਾ ਗਿਆ। 50 ਸਾਲਾ ਦੀ ਇਸ ਔਰਤ ਨੇ ਦੱਸਿਆ ਕਿ ਇੰਨਾ ਹੀ ਨਹੀਂ ਦੋ ਪੁਲਿਸ ਵਾਲਿਆਂ ਨੇ ਮੇਰਾ ਯੋਨ ਸ਼ੋਸ਼ਣ ਵੀ ਕੀਤਾ।

- Advertisement -

Share this Article
Leave a comment