ਨਵੀਂ ਦਿੱਲੀ: ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਦੀ ਕਿਰਤੀ ਕਾਰਕੁੰਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ ‘ਚੋਂ ਜ਼ਮਾਨਤ ਮਿਲ ਗਈ ਹੈ। ਜਿਸ ਦੇ ਨਾਲ ਨੌਦੀਪ ਨੂੰ ਹੁਣ ਤੱਕ ਦਰਜ ਹੋਏ ਤਿੰਨ ਕੇਸਾਂ ‘ਚੋਂ ਦੋ ‘ਚ ਉਸਨੁੰ ਜ਼ਮਾਨਤ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਸੋਨੀਪਤ ਦੀ ਸੈਸ਼ਨਜ਼ ਅਦਾਲਤ ਨੇ ਮਨ਼ਜੂਰ ਕੀਤੀ ਹੈ ਜੋ ਕਿ FIR ਨੰਬਰ:26 ਸਾਲ 2021 ਦੇ ਮਾਮਲੇ ਵਿਚ ਮਨਜ਼ੂਰ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਐਡਵੋਕੇਟ ਜਤਿੰਦਰ ਕੁਮਾਰ ਆਪ ਪੇਸ਼ ਹੋਏ ਸੀ ਤੇ ਉਹਨਾਂ ਦੇ ਯਤਨਾ ਨਾਲ ਇਹ ਜ਼ਮਾਨਤ ਮਨਜ਼ੂਰ ਹੋਈ ਹੈ।
ਮਨਜਿੰਦਰ ਸਿਰਸਾ ਨੇ ਦੱਸਿਆ ਕਿ ਹੁਣ ਸਿਰਫ ਤੀਜਾ ਕੇਸ ਜੋ ਕਿ FIR ਨੰਬਰ:25 ਸਾਲ 2021 ਰਹਿ ਗਈ ਹੈ ਜਿਸ ‘ਚ ਜ਼ਮਾਨਤ ਮਿਲਣੀ ਬਾਕੀ ਹੈ। ਉਨ੍ਹਾਂ ਦੱਸਿਆ ਅੱਜ ਇਸ ਕੇਸ ਵਿਚ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਵਾਨ ਕਰ ਲਈ ਹੈ। ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਣ ਦੀ ਉਮੀਦ ਹੈ।