ਕੀ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ‘ਤੇ ਚੱਲੇਗਾ ਬੁਲਡੋਜ਼ਰ? ਮੁੱਖ ਮੰਤਰੀ ਨੇ ਪੂਰੀ ਯੋਜਨਾ ਦਾ ਕੀਤਾ ਖੁਲਾਸਾ

Global Team
2 Min Read

ਦਿੱਲੀ ਵਿਧਾਨ ਸਭਾ ਚੋਣਾਂ 2025 ਦੌਰਾਨ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਜੇਕਰ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਹਟਾ ਦੇਵੇਗੀ। ਇਸ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਦੇ ਨਾਲ ਡਰ ਬੈਠ ਗਿਆ ਸੀ ਕਿ ਕੀ ਸਰਕਾਰ ਸੱਚੀ ਝੁੱਗੀਆਂ ਤੋੜਨ ਦੀ ਕੋਈ ਯੋਜਨਾ ਬਣਾ ਰਹੀ ਹੈ ਜਾਂ ਯੋਜਨਾ ਤਿਆਰ ਹੋ ਚੁੱਕੀ ਹੈ ਅਤੇ ਕਦੇ ਵੀ ਕਾਰਵਾਈ ਹੋ ਸਕਦੀ ਹੈ।

ਇਸ ਸਵਾਲ ਦਾ ਜਵਾਬ ਭਾਜਪਾ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਝੁੱਗੀਆਂ ਤੋੜਨਾ ਸਾਡਾ ਮਕਸਦ ਨਹੀਂ ਹੈ। ਸਾਡਾ ਟੀਚਾ ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣਾ ਹੈ। ਝੁੱਗੀ ਵਾਲੇ ਉੱਥੇ ਹੀ ਰਹਿਣਗੇ, ਪਰ ਚੰਗੀਆਂ ਸਹੂਲਤਾਂ ਨਾਲ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 100 ਦਿਨਾਂ ਵਿੱਚ 8 ਕੈਬਨਿਟ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਜਨਤਾ ਲਈ ਵੱਡੇ-ਵੱਡੇ ਫੈਸਲੇ ਲਏ ਗਏ ਹਨ। ਅਧਿਕਾਰੀ ਸਾਡੇ ਨਾਲ ਮਿਲ ਕੇ ਬਿਹਤਰ ਰਣਨੀਤੀ ਤੈਅ ਕਰ ਰਹੇ ਹਨ। ਪਹਿਲਾਂ ਅਧਿਕਾਰੀ ਮੁੱਖ ਮੰਤਰੀ ਦੇ ਕਮਰੇ ਵਿੱਚ ਜਾਣ ਤੋਂ ਡਰਦੇ ਸਨ ਕਿ ਕਿਤੇ ਉਹ ਉਨ੍ਹਾਂ ਨੂੰ ਨਾ ਫੜ ਲੈਣ।

ਇਸ ਪ੍ਰੋਗਰਾਮ ਵਿੱਚ ਫਿਲਮ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਜ਼ਾਕ ਕਰਦਿਆਂ ਕਿਹਾ ਕਿ ਤੁਸੀਂ ਇੰਨੀ ਦੇਰ ਤੋਂ ਬੋਲ ਰਹੇ ਹੋ, ਪਰ ਇੱਕ ਵਾਰ ਵੀ ਤੁਹਾਨੂੰ ਖੰਘ ਨਹੀਂ ਆਈ ਅਤੇ ਨਾ ਹੀ ਇੱਥੇ ਬੈਠੇ 2 ਹਜ਼ਾਰ ਲੋਕਾਂ ਨੂੰ ਖੰਘ ਆਈ। ਪਹਿਲਾਂ ਲੋਕਾਂ ਨੂੰ ਖੰਘਣ ਦੀ ਆਦਤ ਪੈ ਗਈ ਸੀ। ਦਰਅਸਲ, ਅਨੁਪਮ ਖੇਰ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਉਨ੍ਹਾਂ ’ਤੇ ਤੰਜ ਕੱਸਿਆ।

Share This Article
Leave a Comment