ਅਕਾਲੀ ਦਲ ‘ਚ ਇਮਾਨਦਾਰ ਨਹੀਂ ਚਾਪਲੂਸ ਬੰਦਿਆਂ ਦੀ ਜ਼ਰੂਰਤ : ਢੀਂਡਸਾ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਪਰਿਵਾਰ ਲਗਾਤਾਰ ਬਾਦਲਾਂ ਖ਼ਿਲਾਫ਼ ਭੜਾਸ ਕੱਢ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ (ਬਾਦਲ) ਤੇ ਵਰਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਹੁਣ ਪਾਰਟੀ ਅੰਦਰ ਸਿਰਫ ਚਾਪਲੂਸੀਆਂ ਹੀ ਚੱਲਦੀਆਂ ਹਨ। ਜਿਹੜਾ ਬਾਦਲਾਂ ਦੀ ਹਾਂ ‘ਚ ਹਾਂ ਮਿਲਾਉਂਦਾ ਰਹੇਗਾ ਉਹ ਹੀ ਪਾਰਟੀ ਵਿੱਚ ਰਹਿ ਸਕਦਾ ਹੈ। ਅਕਾਲੀ ਦਲ ਵਿੱਚ ਹੁਣ ਇਮਾਨਦਾਰ ਵਰਕਰਾਂ ਦੀ ਕੋਈ ਅਹਿਮੀਅਤ ਨਹੀਂ ਹੈ। ਇਸ ਲਈ ਹੁਣ ਪੰਜਾਬ ਲੋਕ ਅਕਾਲੀ ਦਲ ਅਤੇ ਟਕਸਾਲੀਆਂ ਨੂੰ ਛੱਡ ਕੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨਾਲ ਜੁੜ ਰਹੇ ਹਨ।

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਾਰਟੀ ਦਾ ਗਠਨ ਕੀਤਾ ਸੀ । ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।

ਅੱਜ ਵੀ ਮੁਕਤਸਰ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਸੱਤਾ ਲਈ ਨਹੀਂ ਹੈ। ਅਸੀਂ ਪੰਥ ਅਤੇ ਪੰਜਾਬ ਦੀ ਲੜਾਈ ਲੜਨੀ ਹੈ ਪੰਥ ਅਤੇ ਪੰਜਾਬ ਨੂੰ ਬਚਾਉਣ ਦੇ ਵਿੱਚ ਅਸੀਂ ਜਿੰਦ ਜਾਨ ਲਗਾ ਦੇਵਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਦੇ ਮਾਮਲੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਦੀ ਨਖੇਦੀ ਕੀਤੀ।

- Advertisement -

ਇਸ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਨੇ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜ-ਪੰਜ ਮਹੀਨੇ ਲੋਕਾਂ ਨੂੰ ਨਹੀਂ ਮਿਲਦੇ। ਪੰਜਾਬ ਵਿੱਚ ਰੇਤਾ ਬਜਰੀ ਮਾਫੀਆ ਸ਼ਰਾਬ ਮਾਫੀਆ ਅਤੇ ਹੋਰ ਵੀ ਕਈ ਮਾਫ਼ੀਆ ਪ੍ਰਫ਼ੁੱਲਤ ਹੋ ਰਹੇ ਹਨ ਇਸ ਸਭ ਲਈ ਪੰਜਾਬ ਦੀ ਸਰਕਾਰ ਜਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਹਾਲੇ ਤੱਕ ਆਪਣੀ ਜਿੰਮੇਵਾਰੀ ਨਹੀਂ ਸਵੀਕਾਰੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋਂ ਸਹੀ ਬੋਲ ਰਹੇ ਹਨ ਉਨ੍ਹਾਂ ਨੇ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।

Share this Article
Leave a comment