ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ 7 ਨਵੰਬਰ ਨੂੰ ਮੋਗਾ ਦੀ ਧਰਤੀ ‘ਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘117 ਦੀ ਕਸਮ ਭ੍ਰਿਸ਼ਟਾਚਾਰ ਖਤਮ’ ਦੇ ਨਾਅਰੇ ਨਾਲ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸੋਚ ਰਹੀਆਂ ਨੇ ਕਿ ਲੋਕ ਇਨਸਾਫ ਪਾਰਟੀ ਸਿਰਫ ਲੁਧਿਆਣਾ ਤੱਕ ਹੀ ਸੀਮਤ ਹੈ, ਉਹ ਇਹ ਖ਼ਿਆਲ ਆਪਣੇ ਮਨ ‘ਚੋਂ ਕੱਢ ਦੇਣ। ਬੈਂਸ ਨੇ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ‘ਚ ਬਿਨਾਂ ਲੋਕ ਇਨਸਾਫ ਪਾਰਟੀ ਦੀ ਹਮਾਇਤ ਸਰਕਾਰ ਨਹੀਂ ਬਣੇਗੀ।
ਸਿਮਰਜੀਤ ਬੈਂਸ ਨੇ ਦਾਅਵਾ ਕੀਤਾ ਕਿ ਲਗਭਗ 35 ਹਲਕਿਆਂ ਵਿੱਚ ਉਨ੍ਹਾਂ ਦੇ 10,000 ਤੋਂ ਲੈ ਕੇ 20,000 ਤੱਕ ਵੋਟਰ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦਾਅਵਾ ਕੀਤਾ ਕਿ 10 ਹਲਕੇ ਅਜਿਹੇ ਹਨ, ਜਿਥੋਂ ਉਹ 35,000 ਹਜ਼ਾਰ ਤੋਂ ਲੈ ਕੇ 60,000 ਤੇ ਤੱਕ ਵੋਟਾਂ ਲੈ ਕੇ ਜਾਂ ਦੀ ਸਮਰਥਾ ਰੱਖਦੇ ਹਨ। ਇਸ ਕਰਕੇ ਲੋਕ ਇਨਸਾਫ ਪਾਰਟੀ ਦੀ ਆਗਾਮੀ ਵਿਧਾਨ ਸਭਾ ਚੋਣਾਂ ਚ ਕਿਸੇ ਦੀ ਵੀ ਸਰਕਾਰ ਬਣਾਉਣ ਚ ਅਹਿਮ ਭੂਮਿਕਾ ਰਹੇਗੀ ਬੈਂਚ ਨੇ ਇਹ ਦਾਅਵਾ ਕੀਤਾ ਕਿ ਪਾਰਟੀ ਨੂੰਹ ਆਉਂਦੇ ਦਿਨਾਂ ਚ ਹੋਰ ਮਜ਼ਬੂਤ ਕੀਤਾ ਜਾਵੇਗਾ