ਨਿਊਜ਼ ਡੈਸਕ – ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਪਿਛਲੇ ਸਾਲ ਸ਼ੁਰੂ ਹੋਈ ਸੀ ਤੇ ਇਹ ਅੱਜ ਵੀ ਜਾਰੀ ਹੈ। ਕੋਈ ਵਿਅਕਤੀ ਸੋਨੂੰ ਸੂਦ ਤੋਂ ਮਦਦ ਮੰਗਦਾ ਹੈ ਤਾਂ ਉਹ ਉਸ ਦੀ ਮਦਦ ਕਰਦੇ ਹਨ ਤੇ ਉਹ ਗਰੀਬਾਂ ਦਾ ਮਸੀਹਾ ਕਹਾਉਂਦਾ ਹੈ। ਕੁਝ ਲੋਕ ਅਜਿਹੇ ਹਨ ਜੋ ਸੋਨੂੰ ਸੂਦ ਦੇ ਨਾਮ ‘ਤੇ ਧੋਖਾ ਕਰ ਰਹੇ ਹਨ ਅਤੇ ਗਰੀਬਾਂ ਦੇ ਪੈਸੇ ਲੁੱਟ ਰਹੇ ਹਨ
ਦੱਸ ਦਈਏ ਸੋਨੂੰ ਸੂਦ ਨੇ ਕਿਹਾ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਕੋਈ ਖੁਸ਼ ਨਹੀਂ ਹੋ ਸਕਦਾ। ਗਰੀਬਾਂ ਦਾ ਪੈਸਾ ਮਾਰਨਾ ਕਰਨਾ ਇੱਕ ਵੱਡਾ ਪਾਪ ਹੈ ਤੇ ਮਾਫ਼ ਨਹੀਂ ਕੀਤਾ ਜਾ ਸਕਦਾ। ਇਹ ਉਨ੍ਹਾਂ ਸਾਰਿਆਂ ਲਈ ਚੇਤਾਵਨੀ ਹੈ ਜੋ ਧੋਖਾ ਕਰਦੇ ਹਨ। ਤੁਹਾਨੂੰ ਜ਼ਰੂਰ ਫੜ ਲਿਆ ਜਾਵੇਗਾ। ਜੇ ਤੁਸੀਂ ਇਹ ਸਭ ਪੈਸੇ ਦੀ ਘਾਟ ਕਰਕੇ ਕਰਦੇ ਹੋ, ਤਾਂ ਮੇਰੇ ਕੋਲ ਆਓ, ਮੈਂ ਤੁਹਾਨੂੰ ਨੌਕਰੀ ਦੇਵਾਂਗਾ। ਲੋਕਾਂ ਨੂੰ ਧੋਖਾ ਦੇ ਕੇ ਪੈਸੇ ਨਾ ਕਮਾਓ।
ਇਸਤੋਂ ਇਲਾਵਾ ਸੋਨੂੰ ਨੇ ਕਿਹਾ, ‘ਜਿਹੜਾ ਵਿਅਕਤੀ ਧੋਖਾ ਕਰਦਾ ਹੈ ਉਸਨੂੰ ਸਜ਼ਾ ਨਾਲੋਂ ਵਧੇਰੇ ਸਹੀ ਦਿਸ਼ਾ ਦੀ ਲੋੜ ਹੁੰਦੀ ਹੈ। ਕਾਉਂਸਲਿੰਗ ਕਰਨਾ ਮਹੱਤਵਪੂਰਨ ਹੈ।