ਬਿਉਰੋ ਰਿਪੋਰਟ: ਪੰਜਾਬ ‘ਚ ਇੱਕ ਪਿੰਡ ਵੀ ਹੈ ਜਿੱਥੇ ਡਰ ਦੇ ਮਾਰੇ ਕਿਸੇ ਨੇ ਵੀ ਨਾਮਜ਼ਦਗੀ ਨਹੀਂ ਭਰੀ ਹੈ। ਮੀਡੀਆਂ ਰਿਪੋਰਟਾਂ ਮੁਤਾਬਕ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿੱਚ ਸਰਪੰਚੀ ਲਈ ਗੈਂਗਸਟਰ ਸਿੰਮਾ ਨੇ ਕੁਝ ਦਿਨ ਪਹਿਲਾਂ ਪਿੰਡ ਦੇ ਲੋਕਾਂ ਨੂੰ ਘਰ ਵਿੱਚ ਬੁਲਾਇਆ ਫਿਰ ਕਿਸੇ ਦੀ ਵੀ ਨਾਮਜ਼ਦਗੀ ਭਰਨ ਦੀ ਹਿੰਮਤ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਸਿੰਮਾ ਵਲੋਂ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਐਲਾਨ ਦਿੱਤਾ, ਜਿਸ ਤੋਂ ਬਾਅਦ ਸਰਪੰਚੀ ਲਈ ਨਾਮਜ਼ਦਗੀਆਂ ਨਹੀਂ ਭਰੀਆਂ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਸਿੰਮਾ ਖਿਲਾਫ ਸੂਬੇ ਵਿੱਚ 26 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇੰਨਾਂ ਹੀ ਨਹੀਂ ਕੁਝ ਦਿਨ ਪਹਿਲਾਂ ਪੁਲਿਸ ਨੇ ਦਾਣਾ ਮੰਡੀ ਨੇੜਓਂ 2 ਕਾਰਾਂ ਅਤੇ ਵੱਡੀ ਗਿਣਤੀਆਂ ਵਿੱਚ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰੀ ਕੀਤਾ ਸੀ ਜਦਕਿ ਗੈਗਸਟਰ ਮੌਕੇ ਤੋਂ ਫਰਾਰ ਹੋ ਗਿਆ ਸੀ।
ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਗੈਂਗਸਟਰ ਸਿੰਮਾ ਕਾਰਨ ਬਹਿਲਬਲ ਕਲਾਂ ਪਿੰਡ ਵਿੱਚ ਕਿਸੇ ਨੇ ਵੀ ਸਰਪੰਚੀ ਲਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਹੈ। ਪਰ ਅਸੀਂ ਪਿੰਡ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਹੈ
ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਵਿੱਚ ਭਗਵਾਨਪੁਰੀਆ ਪਿੰਡ ਵਿੱਚ ਗੈਗਸਟਰ ਜੱਗੂ ਭਗਵਾਨਪੁਰੀਆ ਦੇ ਭਰਾ ਨੂੰ ਵੀ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ। ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਜ਼ਾਮ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਨੇ ਭਗਵਾਨਪੁਰੀਆ ਦੇ ਭਰਾ ਨੂੰ ਪਾਰਟੀ ਦਫਤਰ ਵਿੱਚ ਬੁਲਾਕੇ ਸਨਮਾਨ ਕੀਤਾ । ਸਿਰਫ਼ ਇੰਨਾਂ ਹੀ ਨਹੀਂ ਰੰਧਾਵਾ ਨੇ ਵੀ ਕਿਹਾ ਸੀ ਕਿ ਭਗਵਾਨਪੁਰੀਆ ਵਿੱਚ 100 ਤੋਂ ਵੱਧ ਗੱਡੀਆਂ ਘੁਮਾ ਕੇ ਦਹਿਸ਼ਤ ਫੈਲਾਈ ਗਈ ਤਾਂਕੀ ਕੋਈ ਹੋਰ ਸਰਪੰਚ ਲਈ ਨਾਮਜ਼ਦਗੀ ਦਾਖਲ ਨਾ ਕਰ ਸਕੇ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।