ਪੌਂਗ ਡੈਮ ਦੇ ਤਬਾਹੀ ਵਾਲੇ ਗੇਟ ਖੁੱਲ੍ਹਣ ਦੀਆਂ ਖ਼ਬਰਾਂ ਨੇ ਪਾਈਆਂ ਭਾਜੜਾਂ ਲੋਕ ਜਰੂਰੀ ਸਮਾਨ ਇਕੱਠਾ ਕਰਨ ਦੌੜੇ, ਡੈਮ ਅਧਿਕਾਰੀਆਂ ਨੇ ਕਰਤਾ ਵੱਡਾ ਐਲਾਨ

TeamGlobalPunjab
3 Min Read

[alg_back_button]

ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਨੂੰ ਹੜ੍ਹਾਂ ਤੋਂ ਮੱਚ ਰਹੀ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਦਾ   ਖਾਮਿਆਜਾ ਅਜੇ ਪੰਜਾਬੀ ਭੁਗਤ ਹੀ ਰਹੇ ਸਨ ਕਿ ਇੱਕ ਵਾਰ ਫਿਰ ਆਏ ਤਬਾਹੀ ਦੇ ਸੰਦੇਸ਼ ਨੇ ਉਨ੍ਹਾਂ ਦੇ ਜ਼ਖਮਾਂ ‘ਤੇ ਨਮਕ ਲਗਾਉਣ ਵਾਲਾ ਕੰਮ ਕੀਤਾ ਹੈ। ਦਰਅਸਲ ਹਿਮਾਚਲ ‘ਚ ਪੈਂਦੇ ਪੌਂਗ ਡੈਮ ਦੇ ਤਬਾਹੀ ਵਾਲੇ ਗੇਟ (ਫਲੱਡ ਗੇਟ) ਖੋਲ੍ਹ ਕੇ ਉਸ ਵਿੱਚੋਂ 26 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਨੂੰ ਲੈ ਕੇ ਕੁਝ ਖ਼ਬਰਾਂ ਮੀਡੀਆ ਦੇ ਕੁਝ ਹਲਕਿਆਂ ਨੇ ਪ੍ਰਮੁੱਖਤਾ ਨਾਲ ਨਸਰ ਕੀਤੀਆਂ ਸਨ ਤੇ ਜਿਉਂ ਹੀ ਇਹ ਖ਼ਬਰਾਂ ਲੋਕਾਂ ਤੱਕ ਪਹੁੰਚੀਆਂ ਚਾਰੇ ਪਾਸੇ ਹਾ-ਹਾ-ਕਾਰ ਮੱਚ ਗਈ ਤੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਅੰਦਰ ਹਫੜਾ ਦਫੜੀ ਮੱਗ ਗਈ ਵਿੱਚ ਜਿਹੜੇ ਇਲਾਕੇ ਇਸ ਡੈਮ ਦੇ ਫਲੱਡ ਗੇਟ ਖੁੱਲ੍ਹਣ ਤੋਂ ਬਾਅਦ ਉਸ ਦੀ ਮਾਰ ਹੇਠ ਆਉਂਦੇ ਸਨ। ਹੋਰਨਾਂ ਇਲਾਕਿਆਂ ਵਿੱਚ ਹੋਈ ਤਬਾਹੀ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਲੋਕਾਂ ਨੇ ਜਲਦਬਾਜੀ ‘ਚ ਆਪੋ ਆਪਣਾ ਜਰੂਰੀ ਸਮਾਨ ਸਾਂਭਣਾ ਸ਼ੁਰੂ ਕਰ ਦਿੱਤਾ ਉੱਥੇ ਦੂਜੇ ਪਾਸੇ ਉਨ੍ਹਾਂ ਨੇ ਆਪੋ ਆਪਣੇ ਪ੍ਰਸ਼ਾਸਨਿਕ ਸੂਤਰਾਂ ਕੋਲੋਂ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ, ਇਸ ਖ਼ਬਰ ਵਿੱਚ ਕਿੰਨੀ ਸੱਚਾਈ ਹੈ? ਇਹ ਹਫੜਾ ਦਫੜੀ ਲਗਭਗ ਅੱਧਾ ਦਿਨ ਚੱਲੀ ਤੇ ਦੁਪਹਿਰ ਢਲਦਿਆਂ ਹੀ ਇਹ ਉਦੋਂ ਸਾਫ ਹੋ ਪਾਇਆ ਜਦੋਂ ਪੌਂਗ ਡੈਮ ਦੇ ਅਧਿਕਾਰੀਆਂ ਨੇ ਇਹ ਸਾਫ ਕੀਤਾ ਕਿ ਅਜੇ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਨੀਚੇ ਹੈ। ਲਿਹਾਜਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਦੱਸ ਦਈਏ ਕਿ ਇਸ ਸਬੰਧੀ ਮਾਲ ਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਫਿਰੋਜ਼ਪੁਰ, ਫਰੀਦਕੋਟ, ਕਪੂਰਥਲਾ, ਮੋਗਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਤੇ ਪਠਾਨਕੋਟ ਦੇ ਡੀਸੀਆਂ ਨੂੰ ਇੱਕ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਪੌਂਗ ਡੈਮ ਦੇ ਫਲੱਡ ਗੇਟ ਖੁੱਲ੍ਹਣ ਤੋਂ ਬਾਅਦ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰਹਿਣ। ਜਾਣਕਾਰੀ ਮੁਤਾਬਿਕ ਇਸ ਪੱਤਰ ਵਿੱਚ ਬੀਬੀਐਮਬੀ ਅਧਿਕਾਰੀਆਂ ਨੇ ਆਉਂਦੇ 2 ਦਿਨ ਦੇ ਅੰਦਰ ਡੈਮ ਦੀ ਟਰਬਾਈਨ ਤੋਂ 12 ਹਜ਼ਾਰ ਅਤੇ ਸਿਲਪਵੇ ਤੋਂ 14 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਇਹ ਪਾਣੀ ਬਿਆਸ ਦਰਿਆ ‘ਚ ਸੁੱਟਿਆ ਜਾਵੇਗਾ। ਪਰ ਹੁਣ ਹਿਮਾਚਲ ਪ੍ਰਦੇਸ ਅੰਦਰ ਜਿਸ ਇਲਾਕੇ ਦੇ ਅਧੀਨ ਪੌਂਗ ਡੈਮ ਪੈਂਦਾ ਉਸ ਦੇ ਡੀਸੀ ਨੇ ਇਹ ਸਾਫ ਕੀਤਾ ਹੈ ਕਿ ਅਜੇ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਇਸ ਲਈ ਹਊਆ ਪੈਦਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਮੇਂ ਸਮੇਂ ‘ਤੇ ਉਹ ਲੋਕਾਂ ਨੂੰ ਸੂਚਿਤ ਕਰਦੇ ਰਹਿਣਗੇ ਤੇ ਜੇਕਰ ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਲੋਕਾਂ ਨੂੰ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ।

[alg_back_button]

Share this Article
Leave a comment