No Money For Terror ਕਾਨਫਰੰਸ ਸ਼ੁਰੂ, ਮੋਦੀ ਨੇ ਕਿਹਾ- ਜਦੋਂ ਤੱਕ ਇਸ ਨੂੰ ਜੜ੍ਹੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਨਹੀਂ ਰੁਕਾਗੇਂ

Rajneet Kaur
2 Min Read

ਨਵੀਂ ਦਿੱਲੀ: ਅੱਤਵਾਦੀ ਫੰਡਿੰਗ ਦੇ ਖਿਲਾਫ ਦੋ ਰੋਜ਼ਾ ਅੰਤਰਰਾਸ਼ਟਰੀ ਸੰਮੇਲਨ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਪੀਐਮ ਮੋਦੀ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਅੱਤਵਾਦ ‘ਤੇ ਨੱਥ ਪਾਉਣ ਲਈ ‘ਨੋ ਮਨੀ ਫਾਰ ਟੈਰਰ’ ਕਾਨਫਰੰਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਦਾ ਹਮਲਾ ਸਾਰਿਆਂ ‘ਤੇ ਹਮਲਾ ਹੈ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਅੱਤਵਾਦ ਨੂੰ ਜੜ੍ਹੋਂ ਖਤਮ ਨਹੀਂ ਕੀਤਾ ਜਾਂਦਾ। ਕਾਨਫਰੰਸ ਵਿੱਚ 72 ਦੇਸ਼ਾਂ ਅਤੇ ਛੇ ਸੰਸਥਾਵਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ।

PM ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਨੇ ਬਹੁਤ ਪਹਿਲਾਂ ਹੀ ਅੱਤਵਾਦ ਦੇ ਸੰਕਟ ਦਾ ਸਾਹਮਣਾ ਕੀਤਾ ਹੈ, ਇਸ ਤੋਂ ਪਹਿਲਾਂ ਕਿ ਦੁਨੀਆ ਇਸ ਨੂੰ ਗੰਭੀਰਤਾ ਨਾਲ ਲੈ ਸਕੇ। ਦਹਾਕਿਆਂ ਤਕ ਵੱਖ-ਵੱਖ ਰੂਪਾਂ ਵਿੱਚ ਅੱਤਵਾਦ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਅਸੀਂ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ, ਪਰ ਅਸੀਂ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ।

ਮੋਦੀ ਨੇ ਅੱਗੇ ਕਿਹਾ ਕਿ ਅੱਤਵਾਦ ਦਾ ਗਰੀਬਾਂ ਅਤੇ ਸਥਾਨਕ ਅਰਥਵਿਵਸਥਾ ‘ਤੇ ਲੰਬੇ ਸਮੇਂ ਦਾ ਅਸਰ ਪੈਂਦਾ ਹੈ, ਚਾਹੇ ਉਹ ਸੈਰ-ਸਪਾਟਾ ਹੋਵੇ ਜਾਂ ਵਪਾਰ। ਕੋਈ ਵੀ ਅਜਿਹਾ ਖੇਤਰ ਪਸੰਦ ਨਹੀਂ ਕਰਦਾ ਜਿੱਥੇ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਾਰਨ ਉਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਅੱਤਵਾਦ ਦੀਆਂ ਜੜ੍ਹਾਂ ‘ਤੇ ਹਮਲਾ ਕਰੀਏ। ਉਨ੍ਹਾਂ ਕਿਹਾ ਕਿ  ਅੱਤਵਾਦ ਦੇ ਖਾਤਮੇ ਲਈ ਇੱਕ ਵਿਆਪਕ, ਕਿਰਿਆਸ਼ੀਲ, ਯੋਜਨਾਬੱਧ ਜਵਾਬ ਦੀ ਲੋੜ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਗਰਿਕ ਸੁਰੱਖਿਅਤ ਰਹਿਣ, ਤਾਂ ਅਸੀਂ ਉਦੋਂ ਤਕ ਇੰਤਜ਼ਾਰ ਨਹੀਂ ਕਰ ਸਕਦੇ ਜਦੋਂ ਤਕ ਦਹਿਸ਼ਤਗਰਦੀ ਸਾਡੇ ਘਰਾਂ ‘ਤੇ ਨਹੀਂ ਆ ਜਾਂਦੀ। ਸਾਨੂੰ ਅੱਤਵਾਦੀਆਂ ਦੇ ਵਿੱਤ ਨੂੰ ਮਾਰਨਾ ਚਾਹੀਦਾ ਹੈ। ਪੀਐਮ ਨੇ ਕਾਨਫਰੰਸ ਵਿੱਚ ਕਿਹਾ, ਦਹਿਸ਼ਤ ਦੀ ਕੋਈ ਸੀਮਾ ਨਹੀਂ ਹੁੰਦੀ। ਸਿਰਫ ਜ਼ੀਰੋ ਟੋਲਰੈਂਸ ਅਪਰੋਚ ਹੀ ਇਸਦਾ ਮੁਕਾਬਲਾ ਕਰ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment