ਜਿੰਨੇ ਮਰਜ਼ੀ ਦੋਸ਼ ਲਗਣ ਪਰ ਮੈਂ ਰਾਸ਼ਟਰਪਤੀ ਦੀ ਦੌੜ ‘ਚ ਬਣਿਆ ਰਹਾਂਗਾ: ਡੋਨਾਲਡ ਟਰੰਪ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਰੱਖਣ ਦੇ ਮਾਮਲੇ ‘ਚ ਆਪਣੇ ‘ਤੇ ਲੱਗੇ ਸੰਘੀ ਦੋਸ਼ਾਂ ਨੂੰ ‘ਹਾਸੋਹੀਣਾ’ ਅਤੇ ‘ਬੇਬੁਨਿਆਦ’ ਦੱਸਿਆ ਹੈ। ਇਸ ਮਾਮਲੇ ‘ਚ ਆਪਣੇ ਖਿਲਾਫ ਦੋਸ਼ਾਂ ਦੇ ਜਨਤਕ ਹੋਣ ਤੋਂ ਬਾਅਦ ਟਰੰਪ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਏ। ਉਨ੍ਹਾਂ ਆਪਣੇ ‘ਤੇ ਲੱਗੇ 37 ਦੋਸ਼ਾਂ ਨੂੰ ਆਪਣੇ ਸਮਰਥਕਾਂ ‘ਤੇ ਹਮਲਾ ਕਰਾਰ ਦਿੱਤਾ ਅਤੇ ਇਸ ਘਟਨਾ ਦਾ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ।

ਜਾਰਜੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਰਿਪਬਲਿਕਨ ਪਾਰਟੀ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ, ਟਰੰਪ ਨੇ ਨਿਆਂ ਵਿਭਾਗ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰਾਸ਼ਟਰਪਤੀ ਵਜੋਂ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ ਹੈ। ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘ਉਹ ਮੈਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਤੋਂ ਬਾਅਦ ਇਕ ਮਾਮਲੇ, ਅਜਿਹਾ ਕਰਕੇ ਉਹ ਸਾਡੀ ਮੁਹਿੰਮ ਨੂੰ ਰੋਕਣਾ ਚਾਹੁੰਦੇ ਹਨ, ਆਖਰਕਾਰ ਉਹ ਮੇਰੇ ਪਿੱਛੇ ਨਹੀਂ ਆ ਰਹੇ ਹਨ, ਉਹ ਤੁਹਾਡੇ ਪਿੱਛੇ ਆ ਰਹੇ ਹਨ। ਨਾਲ ਹੀ ਟਰੰਪ ਨੇ ਸਹੁੰ ਖਾਦੀ ਕਿ ਉਹ ਦੋਸ਼ਾਂ ਦੇ ਬਾਵਜੂਦ ਰਾਸ਼ਟਰਪਤੀ ਦੀ ਚੋਣ ਲੜਦੇ ਰਹਿਣਗੇ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।

ਦਸਣਯੋਗ ਹੈ ਕਿ ਟਰੰਪ ਦੀ ਰਿਹਾਇਸ਼ ਤੋਂ ਗੁਪਤ ਦਸਤਾਵੇਜ਼ਾਂ ਦੀ ਪ੍ਰਾਪਤੀ ਨਾਲ ਜੁੜੇ ਦੋਸ਼ਾਂ ਨਾਲ ਸਬੰਧਿਤ ਦੋਸ਼ ਸ਼ੁੱਕਰਵਾਰ ਨੂੰ ਜਨਤਕ ਕੀਤੇ ਗਏ ਸਨ। ਇਹ ਮਾਮਲਾ ਫਲੋਰੀਡਾ ਵਿੱਚ ਟਰੰਪ ਦੇ ਨਿਵਾਸ ਮਾਰ-ਏ-ਲਾਗੋ ਤੋਂ ਸੈਂਕੜੇ ਗੁਪਤ ਦਸਤਾਵੇਜ਼ਾਂ ਦੀ ਪ੍ਰਾਪਤੀ ਨਾਲ ਸਬੰਧਿਤ ਹਨ। ਨਿਆਂ ਵਿਭਾਗ ਦੇ ਅਨੁਸਾਰ, ਜਦੋਂ ਟਰੰਪ ਨੇ ਜਨਵਰੀ 2021 ਵਿੱਚ ਵ੍ਹਾਈਟ ਹਾਊਸ ਛੱਡਿਆ ਸੀ, ਤਾਂ ਉਹ ਆਪਣੇ ਨਾਲ ਪੈਂਟਾਗਨ, ਸੀਆਈਏ, ਰਾਸ਼ਟਰੀ ਸੁਰੱਖਿਆ ਏਜੰਸੀ ਅਤੇ ਹੋਰ ਖੁਫੀਆ ਏਜੰਸੀਆਂ ਦੀਆਂ ਉੱਚ ਪੱਧਰੀ ਫਾਈਲਾਂ ਲੈ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment