ਹੁਣ ਟੇਲਰ ਮਾਸਟਰ ਨਹੀਂ ਲੈ ਸਕਣਗੇ ਔਰਤਾਂ ਦਾ ਨਾਪ ਤੇ ਕੁੜੀਆਂ ਹੀ ਕੱਟਣਗੀਆਂ ਕੁੜੀਆਂ ਦੇ ਵਾਲ

Global Team
2 Min Read

ਲਖਨਊ : ਮਹਿਲਾ ਸਸ਼ਕਤੀਕਰਨ ਦੇ ਦਾਅਵਿਆਂ ਵਿਚਾਲੇ ਉੱਤਰ ਪ੍ਰਦੇਸ਼ ’ਚ ਸੂਬਾ ਮਹਿਲਾ ਕਮਿਸ਼ਨ ਨੇ ਬੈਡ ਟੱਚ  ਤੇ ਛੇੜਛਾੜ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਕ ਅਜੀਬ ਆਦੇਸ਼ ਪਾਸ ਕੀਤਾ ਹੈ, ਜੋ ਪ੍ਰਸ਼ਾਸਨ ਲਈ ਸਿਰਦਰਦ ਸਾਬਿਤ ਹੋ ਸਕਦਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸੈਲੂਨ ਤੇ ਬਿਊਟੀ ਪਾਰਲਰ ’ਚ ਮਹਿਲਾਵਾਂ ਦੇ ਵਾਲ ਸਿਰਫ ਮਹਿਲਾਵਾਂ ਹੀ ਕੱਟਣ। ਬੁਟੀਕ ’ਚ ਵੀ ਮਰਦ ਉਨ੍ਹਾਂ ਕੱਪੜਿਆਂ ਦਾ ਨਾਪ ਨਾ ਲੈਣ।

ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧ ’ਚ ਪੱਤਰ ਭੇਜੇ ਗਏ ਹਨ। ਸੂਬਾਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਸਿੰਘ ਚੌਹਾਨ ਨੇ ਦੱਸਿਆ ਕਿ ਕਮਿਸ਼ਨ ਕੋਲ ਪਿਛਲੇ ਕਈ ਦਿਨਾਂ ਤੋਂ ਪੂਰੇ ਸੂਬੇ ’ਚੋਂ ਮਹਿਲਾਵਾਂ ਜਿਮ, ਯੋਗਾ ਸੈਂਟਰ ਤੇ ਬਿਊਟੀ ਪਾਰਲਰ ਵਰਗੀਆਂ ਥਾਵਾਂ ’ਤੇ ਮਰਦਾਂ ਦੇ ਬੈਡ ਟੱਚ ਕਰਨ ਦੀਆਂ ਸ਼ਿਕਾਇਤਾਂ ਕਰ ਰਹੀਆਂ ਹਨ। ਕਈ ਮਹਿਲਾਵਾਂ ਨੇ ਆਪਣੀਆਂ ਬੱਚੀਆਂ ਨਾਲ ਬੱਸਾਂ ’ਚ ਡਰਾਈਵਰ ਜਾਂ ਸਕੂਲ ਦੇ ਮੁਲਾਜ਼ਮਾਂ ਵੱਲੋਂ ਬੈਡ ਟੱਚ ਕੀਤੇ ਜਾਣ ਦੀਆਂ ਵੀ ਸ਼ਿਕਾਇਤਾਂ ਭੇਜੀਆਂ ਹਨ। ਕਾਨਪੁਰ ’ਚ ਮਰਦ ਜਿਮ ਟ੍ਰੇਨਰ ਨੇ ਤਾਂ ਏਕਤਾ ਨਾਂ ਦੀ ਮਹਿਲਾ ਦੀ ਹੱਤਿਆ ਕਰ ਦਿੱਤੀ। ਇਸ ਨੂੰ ਦੇਖਦੇ ਹੋਏ ਅਹਿਤਿਆਤੀ ਕਦਮ ਜ਼ਰੂਰੀ ਹਨ। ਇਸ ਲਈ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਸਕੂਲਾਂ ਦੀਆਂ ਬੱਸਾਂ ’ਚ ਮਹਿਲਾ ਸੁਰੱਖਿਆ ਮੁਲਾਜ਼ਮ ਜਾਂ ਮਹਿਲਾ ਅਧਿਆਪਕਾ ਦੀ ਵਿਵਸਥਾ ਸਿੱਖਿਆ ਸੰਸਥਾਵਾਂ ਜ਼ਰੂਰੀ ਤੌਰ ’ਤੇ ਕਰਨ।

ਕਮਿਸ਼ਨ ਦੇ ਪੱਤਰ ’ਚ ਕਿਹਾ ਗਿਆ ਹੈ ਕਿ ਕੁਝ ਡਾਂਸ ਕੇਂਦਰ ਤੇ ਨਾਟ ਕਲਾ ਕੇਂਦਰਾਂ ’ਚ ਵੀ ਮਰਦ ਟ੍ਰੇਨਰ ਮਹਿਲਾਵਾਂ ਨੂੰ ਸਿਖਲਾਈ ਦੇਣ ਦੌਰਾਨ ਛੇੜਖਾਨੀ ਕਰਦੇ ਹਨ। ਇਸਦੀ ਸ਼ਿਕਾਇਤ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਕਰ ਪਾਉਂਦੀਆਂ। ਇਸ ਲਈ ਡਾਂਸ ਕੇਂਦਰਾਂ ’ਚ ਮਹਿਲਾ ਡਾਂਸ ਟੀਚਰ ਹੀ ਰੱਖੀਆਂ ਜਾਣ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment