ਨਵੀ ਦਿੱਲੀ : ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੂੰ ਸਮਾਜਿਕ ਵਿਕਾਸ, ਸਿੱਖਿਆ, ਸਿਹਤ, ਪੇਂਡੂ ਪਰਿਵਰਤਨ, ਮਹਿਲਾ ਸਸ਼ਕਤੀਕਰਨ ਅਤੇ ਖੇਡਾਂ ਵਿੱਚ ਯੋਗਦਾਨ ਲਈ ਕਲਿੰਗਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (KISS) ਦੁਆਰਾ KISS ਹਿਊਮੈਨਟੇਰੀਅਨ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ।
ਇਹ ਪੁਰਸਕਾਰ ਸ੍ਰੀਲੰਕਾ ਦੇ ਨੋਬਲ ਪੁਰਸਕਾਰ ਜੇਤੂ ਮੋਹਨ ਮੁਨਸਿੰਘੇ ਵੱਲੋਂ KIIT, KISS ਅਤੇ KIMS ਦੇ ਸੰਸਥਾਪਕ ਡਾ. ਅਚਯੁਤ ਸਾਮੰਤ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸੰਸਥਾ ਦੇ ਸੀਨੀਅਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਕਈ ਉਘੀਆਂ ਸਖਸ਼ੀਅਤਾਂ ਸ਼ਾਮਲ ਹੋਈਆਂ।
ਦੱਸ ਦਈਏ ਪੁਰਸਕਾਰ ਸਵੀਕਾਰ ਕਰਦੇ ਹੋਏ ਨੀਤਾ ਅੰਬਾਨੀ ਨੇ ਕਿਹਾ ਕਿ KIIT ਅਤੇ KISS ਦੋ ਆਧੁਨਿਕ ਵਿਦਿਅਕ ਸੰਸਥਾਵਾਂ ਹਨ ਜਿਨ੍ਹਾਂ ‘ਤੇ ਦੇਸ਼ ਨੂੰ ਮਾਣ ਹੈ। 40,000 ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਅਤੇ ਸਨੇਹ ਨੂੰ ਕਦੇ ਨਹੀਂ ਭੁੱਲਾਂਗੀ। ਇਹ ਸਨਮਾਨ ਸਿਰਫ਼ ਮੇਰਾ ਨਹੀਂ, ਸਗੋਂ ਪੂਰੀ ਰਿਲਾਇੰਸ ਫਾਊਂਡੇਸ਼ਨ ਟੀਮ ਦਾ ਹੈ।” ਇਹ ਧਿਆਨ ਦੇਣ ਯੋਗ ਹੈ ਕਿ 2008 ਵਿੱਚ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਦੁਨੀਆ ਭਰ ਦੇ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਨੂੰ ਸਨਮਾਨਿਤ ਕਰਦਾ ਹੈ ਜੋ ਮਨੁੱਖਤਾ ਦੇ ਖੇਤਰ ਵਿੱਚ ਯੋਗਦਾਨ ਪਾਉਂਦੇ ਹਨ। ਇਸ ਪੁਰਸਕਾਰ ਵਿੱਚ ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਸੋਨੇ ਦੀ ਪਲੇਟ ਵਾਲੀ ਟਰਾਫੀ ਸ਼ਾਮਲ ਹੈ। ਇਹ ਟਰਾਫੀ ਮਨੁੱਖਤਾ ਦੇ ਸੁਨਹਿਰੀ ਦਿਲ ਦਾ ਪ੍ਰਤੀਕ ਹੈ ਅਤੇ ਦਰਸਾਉਂਦੀ ਹੈ ਕਿ ਸਮਰਪਿਤ ਯਤਨ ਕਿਵੇਂ ਗਰੀਬਾਂ ਦੇ ਜੀਵਨ ਨੂੰ ਬਦਲ ਸਕਦੇ ਹਨ।
KIIT ਯੂਨੀਵਰਸਿਟੀ ਨੇ ਨੀਤਾ ਅੰਬਾਨੀ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਪਰਿਵਰਤਨਸ਼ੀਲ ਕੰਮ ਲਈ ਆਨਰੇਰੀ ਡਾਕਟਰੇਟ (ਡੀ. ਲਿਟ. ਆਨਰਿਸ ਕਾਸਾ) ਨਾਲ ਵੀ ਸਨਮਾਨਿਤ ਕੀਤਾ। KIIT ਦੇ ਵਾਈਸ-ਚਾਂਸਲਰ ਸਰਬਜੀਤ ਸਿੰਘ ਅਤੇ ਸੰਸਥਾਪਕ ਅਚਿਊਤ ਸਾਮੰਤ ਸਮਾਰੋਹ ਵਿੱਚ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

