ਰਾਸ਼ਟਰਪਤੀ ਦੇ ਫੈਸਲੇ ਵਿਰੁੱਧ ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ‘ਚ ਪਾਈ ਪਟੀਸ਼ਨ

TeamGlobalPunjab
1 Min Read

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤੈਅ ਕੀਤੀ ਗਈ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚਾਰਾਂ ਦੋਸ਼ੀਆਂ ਵਿੱਚੋਂ ਮੁਕੇਸ਼ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਫੈਸਲੇ ਵਿਰੁੱਧ ਸੁਮਰੀਮ ਕੋਰਟ ਵੱਲ ਰੁੱਖ ਕਰ ਲਿਆ ਹੈ। ਜੀ ਹਾਂ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਦੋਸ਼ੀ ਦੀ ਰਹਿਮ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੁਕੇਸ਼ ਨੇ ਇਹ ਫੈਸਲਾ ਲਿਆ ਹੈ।

ਦੱਸ ਦਈਏ ਕਿ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਇੱਕ ਫਰਵਰੀ ਵਾਲੇ ਦਿਨ ਸਵੇਰੇ 6 ਵਜੇ ਤਿਹਾੜ ਜੇਲ੍ਹ ਅੰਦਰ ਫਾਂਸੀ ਦਿੱਤੀ ਜਾਣੀ ਹੈ। ਇਸ ਤੋਂ ਪਹਿਲਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ 22 ਜਨਵਰੀ ਦੀ ਤਾਰੀਖ ਨਿਸਚਿਤ ਕੀਤੀ ਗਈ ਹੈ।

Share this Article
Leave a comment