ਨਵੇਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਦੋਸ਼ੀ ਪਵਨ ਨੇ ਸੁਪਰੀਮ ਕੋਰਟ ‘ਚ ਦਾਇਰ ਕੀਤੀ ਪਟੀਸ਼ਨ

TeamGlobalPunjab
2 Min Read

ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਮਾਮਲੇ ਵਿੱਚ ਨਵੇਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਹੋਰ ਦੋਸ਼ੀ ਪਵਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਵਨ ਗੁਪਤਾ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਉਸਦੇ ਨਾਬਾਲਿਗ ਹੋਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਹਾਈਕੋਰਟ ਨੇ ਨਾ ਸਿਰਫ ਪਵਨ ਦੇ ਨਾਬਾਲਿਗ ਹੋਣ ਦੀ ਮੰਗ ਖਾਰਜ ਕਰ ਦਿੱਤੀ ਸੀ ਇਸ ਤੋਂ ਇਲਾਵਾ ਹਾਈਕੋਰਟ ਨੇ ਦੋਸ਼ੀ ਦੇ ਵਕੀਲ ਏਪੀ ਸਿੰਘ ਨੂੰ ਪਟੀਸ਼ਨਰ ਦੇ ਫਰਜ਼ੀ ਉਮਰ ਪ੍ਰਮਾਣ ਲਗਾਉਣ ਤੇ ਅਦਾਲਤ ਦਾ ਸਮਾਂ ਬਰਬਾਦ ਕਰਨ ਲਈ ਝਾੜ ਲਗਾਈ ਸੀ। ਕੋਰਟ ਨੇ ਦਿੱਲੀ ਬਾਰ ਕਾਉਂਸਿਲ ਨੂੰ ਵਕੀਲ ਏਪੀ ਸਿੰਘ ਤੋਂ 25 ਹਜ਼ਾਰ ਰੁਪਏ ਜ਼ੁਰਮਾਨਾ ਵਸੂਲਣ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦਾ ਆਦੇਸ਼ ਜਾਰੀ ਕੀਤਾ ਸੀ।

ਦਰਅਸਲ ਤਿਹਾੜ ਜੇਲ੍ਹ ਵਿੱਚ ਬੰਦ ਪਵਨ ਗੁਪਤਾ ਨੇ ਮੰਗ ਦਾਖਲ ਕਰ ਕਿਹਾ ਸੀ ਕਿ ਸਾਲ 2012 ਵਿੱਚ ਵਾਰਦਾਤ ਵੇਲੇ ਉਹ ਨਾਬਾਲਿਗ ਸਨ ਇਸ ਲਈ ਉਸ ‘ਤੇ ਜਸਟੀਸ ਜੁਵਿਨਾਇਲ ਐਕਟ ਦੇ ਤਹਿਤ ਕੇਸ ਚੱਲੇ।

ਬੀਤੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਿਆ ਬਲਾਤਕਾਰ ਮਾਮਲੇ ਦੇ ਦੋਸ਼ੀ ਮੁਕੇਸ਼ ਸਿੰਘ ਦੀ ਰਹਿਮ ਅਪੀਲ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਉੱਥੇ ਹੀ ਦੋਸ਼ੀਆਂ ਵੱਲੋਂ ਜਾਣ ਬੁੱਝ ਕੇ ਆਪਣੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਨਾ ਕਰਨ ‘ਤੇ ਅਦਾਲਤ ਨੇ ਨਾਰਾਜ਼ਗੀ ਜਤਾਈ। ਪਟਿਆਲਾ ਹਾਉਸ ਸਥਿਤ ਐਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਦੀ ਅਦਾਲਤ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਮੁਲਜ਼ਮ ਕਾਨੂੰਨ ਦੀ ਆੜ ਵਿੱਚ ਵੱਖ ਤਰ੍ਹਾਂ ਦਾਅ ਪੇਚ ਤਿਆਰ ਕਰ ਰਹੇ ਹਨ।

- Advertisement -

ਇਨ੍ਹਾਂ ਨੂੰ ਪਹਿਲਾਂ ਹੀ ਆਪਣੇ ਕਾਨੂੰਨੀ ਅਧਿਕਾਰਾਂ ਦਾ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਜਾ ਚੁੱਕਿਆ ਹੈ ਪਰ ਇਹ ਜਾਣਬੁਝ ਕੇ ਇਨ੍ਹਾਂ ਦਾ ਇਸਤੇਮਾਲ ਕਰਨ ਵਿੱਚ ਦੇਰੀ ਕਰ ਰਹੇ ਹਨ ਤਾਂਕਿ ਇਹ ਮਾਮਲੇ ਨੂੰ ਲੰਮਾ ਖਿੱਚ ਸਕਣ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਦਾ ਮਕਸਦ ਸਜ਼ਾ ਵਿੱਚ ਦੇਰੀ ਕਰਨਾ ਨਜ਼ਰ ਆ ਰਿਹਾ ਹੈ।

Share this Article
Leave a comment