ਸ੍ਰੂੀਨਗਰ: ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨਾਲ ਜੁੜੇ ਇੱਕ ਮਾਮਲੇ ‘ਚ ਕੋਰਟ ਵਿੱਚ ਇੱਕ ਚਾਰਜਸ਼ੀਟ ਦਰਜ ‘ਚ ਕੀਤੀ ਗਈ ਹੈ। ਇਹ ਚਾਰਜਸ਼ੀਟ ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਆਪਣੀ ਜਾਂਚ ਰਿਪੋਰਟ ਤੋਂ ਬਾਅਦ ਦਰਜ ਕੀਤੀ ਹੈ। ਅਸਲ ‘ਚ ਇਹ ਮਾਮਲਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿੱਦੀਨ ਦੇ ਨਾਵੇਦ ਬਾਬੂ ਸਣੇ ਕਈ ਅੱਤਵਾਦੀਆਂ ਨਾਲ ਜੁੜਿਆ ਹੋਇਆ ਹੈ। ਐਨਆਈਏ ਵੱਲੋਂ ਦਰਜ ਇਸ ਚਾਰਜਸ਼ੀਟ ਵਿੱਚ ਨਾਵੇਦ ਬਾਬੂ, ਇਰਫਾਨ ਸ਼ੈਫੀ ਮੀਰ ਉਰਫ ਵਕੀਲ, ਦੇ ਨਾਲ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦਾ ਵੀ ਨਾਮ ਹੈ।
ਐਨਆਈਏ ਦੇ ਅਧਿਕਾਰੀਆਂ ਦੇ ਮੁਤਾਬਕ ਚਾਰਜਸ਼ੀਟ ਵਿੱਚ ਅੱਤਵਾਦੀ ਤਨਵੀਰ ਅਹਿਮਦ ਵਾਨੀ ਦਾ ਵੀ ਨਾਮ ਸ਼ਾਮਲ ਹੈ ਜੋ ਪਹਿਲਾਂ LOC ਵਾਲੇ ਇਲਾਕੇ ਵਿੱਚ ਕਾਰੋਬਾਰੀ ਵੀ ਰਹਿ ਚੁੱਕਿਆ ਹੈ। ਜਾਂਚ ਏਜੰਸੀ ਨੇ ਤਨਵੀਰ ਦੇ ਖਿਲਾਫ ਕਈ ਸਬੂਤਾਂ ਅਤੇ ਗਵਾਹਾਂ ਦੇ ਆਧਾਰ ‘ਤੇ ਉਸ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਮੰਨਿਆ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਕੋਰਟ ‘ਚ ਮਾਮਲਾ ਪੈਂਡਿੰਗ ਪਿਆ ਹੈ।
ਐਨਆਈਏ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਅੱਤਵਾਦੀ ਨਾਵੇਦ ਬਾਬੂ ਦੇ ਭਰਾ ਇਰਫਾਨ ਅਹਿਮਦ ਦੀ ਭੂਮਿਕਾ ਨੂੰ ਵੀ ਸ਼ੱਕੀ ਮੰਨਿਆ ਹੈ, ਲਿਹਾਜ਼ਾ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਸ ਨੂੰ ਵੀ ਦੋਸ਼ੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।