ਨਵੀਂ ਦਿੱਲੀ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਇੱਕ ਵਾਰ ਫਿਰ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ। ਹੁਣ ਹਾਈਵੇਅ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਨੂੰ 3 ਜੂਨ ਯਾਨੀ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ। NHAI ਨੇ ਐਤਵਾਰ ਰਾਤ 12 ਵਜੇ ਤੋਂ ਟੋਲ ਪਲਾਜ਼ਾ ਦੀ ਨਵੀਂ ਦਰ ਲਾਗੂ ਕਰਨ ਲਈ ਡਰਾਈਵਰਾਂ ਲਈ ਇੱਕ ਆਮ ਸੂਚਨਾ ਜਾਰੀ ਕੀਤੀ ਹੈ। NHAI ਵੱਲੋਂ ਟੋਲ ਪਲਾਜ਼ਾ ਦੀ ਫੀਸ ਦਰ ਵਿੱਚ ਕੀਤੀ ਸੋਧ ਅਨੁਸਾਰ ਟੋਲ ਦਰ ਵਿੱਚ ਕਰੀਬ 2 ਤੋਂ 5 ਫੀਸਦੀ ਦਾ ਵਾਧਾ ਹੋਇਆ ਹੈ।
ਜਿਸ ਤੋਂ ਬਾਅਦ ਲੁਧਿਆਣਾ ਤੋਂ ਜਲੰਧਰ ਅਤੇ ਜਲੰਧਰ ਤੋਂ ਲੁਧਿਆਣਾ ਆਉਣ ਵਾਲੇ ਕਾਰ ਚਾਲਕਾਂ ਨੂੰ ਟੋਲ ’ਤੇ 5 ਰੁਪਏ ਵਾਧੂ ਦੇਣੇ ਪੈਣਗੇ। ਜਾਣਕਾਰੀ ਅਨੁਸਾਰ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ’ਤੇ ਸਤਲੁਜ ਦਰਿਆ ’ਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਬਣਾਇਆ ਗਿਆ ਹੈ। ਇਸ ਟੋਲ ਪਲਾਜ਼ਾ ਦੇ ਸਭ ਤੋਂ ਵੱਧ ਰੇਟ ਹਨ। ਸੋਮਵਾਰ ਤੋਂ ਇੱਥੇ ਇੱਕ ਵਾਰ ਫਿਰ ਟੋਲ ਟੈਕਸ ਦੀ ਦਰ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਰ ਚਾਲਕ ਨੂੰ ਵਨ ਵੇਅ ਲਈ 215 ਰੁਪਏ ਅਤੇ ਦੋਵਾਂ ਪਾਸਿਆਂ ਲਈ 325 ਰੁਪਏ ਦਾ ਟੋਲ ਟੈਕਸ ਦੇਣਾ ਪੈਂਦਾ ਸੀ, ਹੁਣ ਕਾਰ ਚਾਲਕ ਨੂੰ ਵਨ ਵੇਅ ਲਈ 220 ਰੁਪਏ ਅਤੇ ਰਿਟਰਨ ਲਈ 330 ਰੁਪਏ ਟੋਲ ਟੈਕਸ ਦੇਣਾ ਪਵੇਗਾ। ਹਲਕੇ ਵਾਹਨ ਚਾਲਕਾਂ ਨੂੰ ਪਹਿਲਾਂ ਵਨਵੇਅ ਲਈ 350 ਰੁਪਏ ਅਤੇ ਵਾਪਸੀ ਲਈ 520 ਰੁਪਏ ਦੇਣੇ ਪੈਂਦੇ ਸਨ, ਜੋ ਹੁਣ 355 ਅਤੇ 535 ਰੁਪਏ ਹੋ ਗਏ ਹਨ। ਬੱਸ ਟਰੱਕ 2 ਐਕਸਲ ਦਾ ਪੁਰਾਣਾ ਰੇਟ ਵਨ ਵੇਅ ਲਈ 730 ਰੁਪਏ ਅਤੇ ਰਿਟਰਨ ਲਈ 1095 ਰੁਪਏ ਸੀ, ਹੁਣ ਨਵੇਂ ਰੇਟ ਮੁਤਾਬਕ ਉਨ੍ਹਾਂ ਨੂੰ ਵਨ ਵੇਅ ਲਈ 745 ਰੁਪਏ ਅਤੇ ਰਿਟਰਨ ਲਈ 1120 ਰੁਪਏ ਦੇਣੇ ਪੈਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।