LIVE ਖਬਰਾਂ ਪੜ੍ਹਦਿਆਂ ਐਂਕਰ ਨਾਲ ਹੋਇਆ ਕੁਝ ਅਜਿਹਾ, ਦੇਖ ਕੇ ਨਹੀਂ ਰੁਕਣਾ ਹਾਸਾ

Global Team
3 Min Read

ਵੈਨਕੂਵਰ: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਦੂਜੇ ਸਕਿੰਟ ਇੱਕ ਤੋਂ ਵੱਧ ਕੇ ਇੱਕ ਅਜਿਹੀ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹਾਸਾ ਨਹੀਂ ਰੋਕ ਪਾਉਂਦੇ। ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੁਨੀਆਂ ਭਰ ‘ਚ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।

ਕਈ ਵਾਰ ਬੋਲਦੇ ਸਮੇਂ ਇਨਸਾਨ ਦੇ ਮੂੰਹ ਵਿੱਚ ਮੱਖੀ ਜਾਂ ਛੋਟਾ ਕੀੜਾ ਵੜ ਜਾਂਦਾ ਹੈ ਪਰ ਜੇਕਰ ਲਾਈਵ ਟੀਵੀ ‘ਤੇ ਕਿਸੇ ਐਂਕਰ ਨਾਲ ਇਹ ਘਟਨਾ ਵਾਪਰ ਜਾਵੇ ਤਾਂ ਇਹ ਗੱਲ ਬਹੁਤ ਹੀ ਮਜ਼ੇਦਾਰ ਲੱਗੇਗੀ। ਅਜਿਹੀ ਹੀ ਇੱਕ ਘਟਨਾ ਹਾਲ ਹੀ ਵਿੱਚ ਇੱਕ ਕੈਨੇਡੀਅਨ ਨਿਊਜ਼ ਐਂਕਰ ਨਾਲ ਵਾਪਰੀ ਹੈ। ਜਦੋਂ ਉਹ ਟੀਵੀ ਤੇ ਲਾਈਵ ਖ਼ਬਰ ਪੜ੍ਹ ਰਹੀ ਸੀ ਤਾਂ ਉਸ ਦੇ ਮੂੰਹ ਵਿੱਚ ਮੱਖੀ ਵੜ ਗਈ। ਇਸ ਦੌਰਾਨ ਦਾ ਉਸ ਦਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।


ਇਹ ਵੀਡੀਓ ਕੈਨੇਡਾ ਦੀ ਐਂਕਰ ਫਾਰਾਹ ਨਾਸੀਰ ਦੀ ਹੈ ਅਤੇ ਉਸ ਨੇ ਖੁਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਐਂਕਰ ਪਾਕਿਸਤਾਨ ‘ਚ ਆਏ ਹੜ੍ਹ ਨਾਲ ਜੁੜੀਆਂ ਖਬਰਾਂ ਪੜ੍ਹ ਰਹੀ ਹੈ। ਇਸੇ ਦੌਰਾਨ ਇੱਕ ਮੱਖੀ ਉਸ ਦੇ ਮੂੰਹ ਅੰਦਰ ਚਲੇ ਜਾਂਦੀ ਹੈ ਤੇ ਐਂਕਰ ਉਸ ਨੂੰ ਨਿਗਲ ਜਾਂਦੀ ਹੈ ਤਾਂ ਜੋ ਰਿਪੋਰਟਿੰਗ ਵਿੱਚ ਰੁਕਾਵਟ ਨਾਂ ਪਵੇ। ਜਦੋਂ ਉਹ ਮੱਖੀ ਅੰਦਰ ਨਿਗਲਦੀ ਹੈ ਤਾਂ ਉਹ ਕੁਝ ਸਕਿੰਟਾਂ ਲਈ ਰੁਕ ਜਾਂਦੀ ਹੈ।

ਇਸ ਵੀਡੀਓ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਫਾਰਾਹ ਨਾਸੀਰ ਨੇ ਲਿਖਿਆ ਕਿ ਮੈਂ ਇਸ ਵੀਡੀਓ ਨੂੰ ਸ਼ੇਅਰ ਕਰ ਰਹੀ ਹਾਂ ਤਾਂ ਕਿ ਸਭ ਹੱਸ ਸਕਣ ਤੇ ਹੱਸਣਾ ਬਹੁਤ ਜ਼ਰੂਰੀ ਹੈ। ਮੈਂ ਐਂਕਰਿੰਗ ਕਰਦੇ ਸਮੇਂ ਇੱਕ ਮੱਖੀ ਨਿਗਲ ਲਈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਨੂੰ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਯੂਜ਼ਰਸ ਇਸ ਵੀਡੀਓ ‘ਤੇ ਕਈ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।

Share This Article
Leave a Comment