ਹੁਣ ਕੋਰੋਨਾ ਦੇ ਨਵੇਂ ਵੈਰੀਏਂਟ ‘ਲੈਂਬਡਾ’ ਦੀ ਦਹਿਸ਼ਤ, ਬੇਹੱਦ ਘਾਤਕ ਹੈ ਨਵਾਂ ਵੈਰੀਏਂਟ

TeamGlobalPunjab
2 Min Read

ਲੰਦਨ/ ਨਵੀਂ ਦਿੱਲੀ : ਕੋਰੋਨਾ ਦੇ ਹਰ ਦਿਨ ਨਵੇਂ ਰੂਪ ਸਾਹਮਣੇ ਆ ਰਹੇ ਹਨ । ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਵਿੱਚ ਬਹੁਤ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਹੈ । ਲੋਕ ਪਹਿਲਾਂ ਹੀ ‘ਡੈਲਟਾ’ (Delta) ਵੇਰੀਐਂਟ ਦੇ ਖਤਰੇ ਵਿਚ ਸਨ, ਪਰ ਹੁਣ ਇਕ ਨਵਾਂ ਰੂਪ ਆ ਗਿਆ ਹੈ । ਇਸ ਨਵੇਂ ਵੇਰੀਐਂਟ ਦਾ ਨਾਮ ‘ਲੈਂਬਡਾ’ (Lambda) ਹੈ ।ਇਹ ਦੁਨੀਆ ਦੇ 30 ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਪਰ ਭਾਰਤ ਵਿੱਚ ਇਸ ਵੈਰੀਏਂਟ ਦਾ ਇੱਕ ਵੀ ਕੇਸ ਦੇਖਣ ਨੂੰ ਨਹੀਂ ਮਿਲਿਆ।

 

ਭਾਰਤ ਵਿੱਚ ਕੋਰੋਨਾ ਦੇ ਕੇਸ ਨਿਰੰਤਰ ਘਟ ਰਹੇ ਹਨ। ਯੂਕੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਰੂਪ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਖ਼ਤਰਨਾਕ ਹੈ । ਨਵਾਂ ਵੇਰੀਐਂਟ C.37 ਸਟ੍ਰੈਨ ਦੇ ਤੌਰ ਤੇ ਜਾਣਿਆ ਜਾਂਦਾ ਹੈ । ਇਸ ਪਰਿਵਰਤਨ ਦਾ ਪਹਿਲਾ ਕੇਸ ਪੇਰੂ ਵਿੱਚ ਪਾਇਆ ਗਿਆ ਸੀ।

- Advertisement -

ਯੂਕੇ (ਬਰਤਾਨੀਆ) ਦੇ ਸਿਹਤ ਮੰਤਰਾਲੇ ਨੇ ਕਿਹਾ ‘Lambda Variant’ ਨਾਂ ਦਾ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੇਰੀਐਂਟ ਦੀ ਤੁਲਨਾ ‘ਚ ਕਾਫੀ ਵਧ ਖ਼ਤਰਨਾਕ ਹੈ। ਪਿਛਲੇ ਚਾਰ ਹਫਤਿਆਂ ‘ਚ 30 ਤੋਂ ਵਧ ਦੇਸ਼ਾਂ ‘ਚ ਇਸ ਦਾ ਪਤਾ ਚੱਲਿਆ ਹੈ। ਫਿਲਹਾਲ ਮਾਹਿਰ ਇਸ ਗੱਲ ਦੀ ਪਰਖ਼ ਵੀ ਕਰ ਰਹੇ ਹਨ ਕਿ ਦੁਨੀਆ ਵਿੱਚ ਇਸ ਸਮੇਂ ਉਪਲਬਧ ਵੱਖ-ਵੱਖ ਕੋਰੋਨਾ ਵੈਕਸੀਨ ਇਸ ਵੈਰੀਏਂਟ ਤੋਂ ਬਚਾਅ ਲਈ ਕਿਸ ਹੱਦ ਤੱਕ ਪ੍ਰਭਾਵੀ ਹਨ ਜਾਂ ਕੀ ਵੈਕਸੀਨ ਲਗਵਾ ਚੁੱਕੇ ਵਿਅਕਤੀ ਇਸ ਨਵੇਂ ਵੈਰੀਏਂਟ ਤੋਂ ਸੁਰੱਖਿਅਤ ਹਨ ਜਾਂ ਨਹੀਂ।

 

 

ਦੱਸਣਯੋਗ ਹੈ ਕਿ Lambda ਵੇਰੀਐਂਟ ਦਾ ਪਹਿਲਾਂ ਮਾਮਲਾ ਪੇਰੂ ‘ਚ ਦਰਜ ਕੀਤਾ ਗਿਆ ਸੀ। ਪੇਰੂ ‘ਚ ਮਿਲਿਆ ਕੋਰੋਨਾ ਵਾਇਰਸ ਦਾ Lambda ਵੇਰੀਐਂਟ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਰਾਂ ਮੁਤਾਬਕ ਇਹ ਬਰਤਾਨੀਆ ਸਮੇਤ ਕਈ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਰਿਪੋਰਟ ਮੁਤਾਬਕ ਯੂਕੇ ‘ਚ ਹੁਣ ਤਕ ‘ਲੈਂਬਡਾ’ Lambda ਦੇ ਛੇ ਮਾਮਲਿਆਂ ਦਾ ਪਤਾ ਚੱਲਿਆ ਹੈ। ਰਿਪੋਰਟ ਅਨੁਸਾਰ ਸੋਧਕਰਤਾ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਲੈਂਬਡਾ ਵੇਰੀਐਂਟ, ਡੈਲਟਾ ਵੇਰੀਐਂਟ ਦੀ ਤੁਲਨਾ ’ਚ ਵਧ ਖ਼ਤਰਨਾਕ ਹੋ ਸਕਦਾ ਹੈ।

Share this Article
Leave a comment