ਟੋਕਿਓ: ਜਾਪਾਨ ਵਿੱਚ 100 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ ਪਹਿਲੀ ਵਾਰ 70,000 ਤੋਂ ਪਾਰ ਹੋ ਗਈ ਹੈ। ਜਾਪਾਨ ਵਿੱਚ ਬਜ਼ੁਰਗ ਸਮਾਜ ਵਿੱਚ ਲਗਾਤਾਰ 49ਵੇਂ ਸਾਲ ਵਾਧਾ ਹੋਈ ਹੈ, ਜਿਸ ਦਾ ਜਨਮ ਦਰ ਘੱਟ ਬਣਿਆ ਹੋਇਆ ਹੈ ਜਿਸ ਦੀ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।
ਸਥਾਨਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਸਰਕਾਰੀ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 100 ਸਾਲ ਦੀਆਂ ਔਰਤਾਂ ਦੀ ਗਿਣਤੀ ਮਰਦਾਂ ਤੋਂ ਜ਼ਿਆਦਾ ਹੈ, ਜੋ ਕੁੱਲ 71,238 ‘ਚੋਂ 88.1 ਫੀਸਦੀ ਹੈ।
ਇਹ ਅੰਕੜਾ ਸਾਲ 1989 ‘ਚ 3,078 ਦੇ 100 ਸਾਲ ਦੀ ਆਬਾਦੀ ਤੋਂ ਲਗਭਗ 23 ਗੁਣਾ ਵਾਧੇ ਨੂੰ ਦਿਖਾਉਂਦਾ ਹੈ।
ਐਤਵਾਰ ਨੂੰ 100 ਸਾਲ ਦੀ ਉਮਰ ਤੱਕ ਪੁੱਜਣ ਵਾਲੀ ਔਰਤਾਂ ਦੀ ਕੁਲ ਗਿਣਤੀ 62,775 ਹੈ। ਇਸੇ ਤਰ੍ਹਾਂ ਮਰਦਾਂ ਦੀ ਗਿਣਤੀ 8,463 ਹੈ, ਇਸ ਵਿੱਚ 132 ਦਾ ਵਾਧਾ ਹੋਇਆ ਹੈ।
116 ਸਾਲ ਦੀ ਬਜ਼ੁਰਗ ਕਾਨੇ ਤਨਾਕਾ ( Kane Tanaka ) ਫੁਕੁਓਕਾ ਦੀ ਨਿਵਾਸੀ ਜੋ ਸਭ ਤੋਂ ਜ਼ਿਆਦਾ ਬਜ਼ੁਰਗ ਜਾਪਾਨੀ ਹੈ। ਉਨ੍ਹਾਂ ਦਾ ਜਨਮ 1903 ਵਿੱਚ ਹੋਇਆ ਸੀ ਉਨ੍ਹਾਂ ਨੂੰ ਗਿਨੀਜ਼ ਵਰਲਡ ਰਿਕਾਰਡਸ ਵਿੱਚ ਦੁਨੀਆ ਦੀ ਸਭ ਤੋਂ ਬਜ਼ੁਰਗ ਜ਼ਿੰਦਾ ਵਿਅਕਤੀ ਦੇ ਖਿਤਾਬ ਨਾਲ ਨਵਾਜ਼ਿਆ ਗਿਆ ਹੈ।
ਚਿਤੇਤਸੁ ਵਤਨਅਬੇ , ਸਭਤੋਂ ਬਜ਼ੁਰਗ ਜਾਪਾਨੀ ਮਰਦ ਹੈ। ਉਨ੍ਹਾਂ ਦੀ ਉਮਰ 112 ਸਾਲ ਹੈ ਉਹ ਨਿਗਤਾ ਪ੍ਰਾਂਤ ਦੇ ਜੋਤੇਸੁ ਦੇ ਰਹਿਣ ਵਾਲੇ ਹਨ।