ਨਿਊਜ਼ ਡੈਸਕ:ਪਾਸਪੋਰਟ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦੀ ਪਛਾਣ ਅਤੇ ਉਸਦੀ ਰਾਸ਼ਟਰੀਅਤਾ (ਨਾਗਰਿਕਤਾ) ਸਾਬਤ ਹੁੰਦੀ ਹੈ। ਵਿਦੇਸ਼ ਯਾਤਰਾ ਲਈ ਇਹ ਸਭ ਤੋਂ ਜ਼ਰੂਰੀ ਦਸਤਾਵੇਜ਼ ਹੁੰਦਾ ਹੈ। ਇਸ ਦੀ ਮਦਦ ਨਾਲ ਕੋਈ ਵੀ ਵਿਅਕਤੀ ਵਿਦੇਸ਼ਾਂ ਵਿੱਚ ਘੁੰਮਣ, ਪੜ੍ਹਾਈ ਕਰਨ, ਵਪਾਰ ਕਰਨ ਜਾਂ ਕਿਸੇ ਹੋਰ ਕਾਰਨ ਕਰਕੇ ਯਾਤਰਾ ਕਰ ਸਕਦਾ ਹੈ। ਭਾਰਤ ਸਰਕਾਰ ਵਲੋਂ ਪਾਸਪੋਰਟ ਨਿਯਮਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਪਾਸਪੋਰਟ ਨਿਯਮਾਂ ਵਿੱਚ ਤਬਦੀਲੀਆਂ
ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ਵਿੱਚ ਨਵੀਆਂ ਤਬਦੀਲੀਆਂ ਕੀਤੀਆਂ ਹਨ। ਇਸ ਅਨੁਸਾਰ, 1 ਅਕਤੂਬਰ 2023 ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਪਾਸਪੋਰਟ ਅਰਜ਼ੀਦਾਰਾਂ ਲਈ, ਉਚਿਤ ਅਧਿਕਾਰੀਆਂ ਵਲੋਂ ਜਾਰੀ ਕੀਤਾ ਗਿਆ ਜਨਮ ਪ੍ਰਮਾਣ ਪੱਤਰ ਹੀ ਜਨਮ ਮਿਤੀ ਦਾ ਇੱਕਮਾਤਰ ਸਬੂਤ ਹੋਵੇਗਾ। ਇਸ ਹਫ਼ਤੇ, ਪਾਸਪੋਰਟ ਨਿਯਮ 1980 ਵਿੱਚ ਸੋਧ ਕਰਨ ਲਈ ਇੱਕ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਨਵੇਂ ਪਾਸਪੋਰਟ ਨਿਯਮ
ਨਵੇਂ ਨਿਯਮ ਅਧਿਕਾਰਕ ਰਾਜਪੱਤਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋਣਗੇ। ਨਵੇਂ ਨਿਯਮਾਂ ਮੁਤਾਬਕ, 1 ਅਕਤੂਬਰ 2023 ਤੋਂ ਬਾਅਦ ਜਨਮ ਲੈਣ ਵਾਲਿਆਂ ਲਈ, ਜਨਮ ਅਤੇ ਮੌਤ ਰਜਿਸਟਰਾਰ, ਨਗਰ ਨਿਗਮ ਜਾਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 1969 ਦੇ ਤਹਿਤ ਸਸ਼ਕਤ ਕਿਸੇ ਹੋਰ ਅਧਿਕਾਰੀ ਵਲੋਂ ਜਾਰੀ ਕੀਤਾ ਜਨਮ ਪ੍ਰਮਾਣ ਪੱਤਰ ਹੀ ਮਨਜ਼ੂਰ ਕੀਤਾ ਜਾਵੇਗਾ।
ਹੋਰ ਉਮੀਦਵਾਰ ਆਪਣੇ ਜਨਮ ਦੀ ਤਰੀਕ ਦੇ ਪ੍ਰਮਾਣ ਵਜੋਂ ਡ੍ਰਾਈਵਿੰਗ ਲਾਇਸੈਂਸ, ਸਕੂਲ ਛੱਡਣ ਦਾ ਪ੍ਰਮਾਣ ਪੱਤਰ ਜਾਂ ਹੋਰ ਵਿਕਲਪੀ ਦਸਤਾਵੇਜ਼ ਪੇਸ਼ ਕਰ ਸਕਣਗੇ।
ਭਾਰਤੀ ਪਾਸਪੋਰਟ ਦੀ ਕਿਸਮਾਂ
ਭਾਰਤੀ ਪਾਸਪੋਰਟ ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ ਇੱਕ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ:
ਆਮ (ਰੈਗੁਲਰ) ਪਾਸਪੋਰਟ: ਆਮ ਨਾਗਰਿਕਾਂ ਲਈ।
ਆਧਿਕਾਰਕ (ਆਫਿਸ਼ਲ) ਪਾਸਪੋਰਟ: ਸਰਕਾਰੀ ਅਧਿਕਾਰੀਆਂ ਲਈ।
ਕੂਟਨੀਤਿਕ (ਡਿਪਲੋਮੈਟਿਕ) ਪਾਸਪੋਰਟ: VVIP ਪਾਸਪੋਰਟ, ਜੋ ਕਿ ਰਾਜਨਾਇਕਾਂ ਅਤੇ ਉੱਚ ਪੱਧਰੀ ਸਰਕਾਰੀ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ।
ਆਮ ਪਾਸਪੋਰਟ ਦੀ ਮਿਆਦ 10 ਸਾਲ ਤਕ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।