ਕੋਰੋਨਾ ਨੂੰ ਕਾਬੂ ਕਰਨ ਲਈ ਕੇਂਦਰ ਦੀ ਪੇਂਡੂ ਖੇਤਰਾਂ ਵਾਸਤੇ ਨਵੀਂ ਗਾਈਡਲਾਈਨਜ਼

TeamGlobalPunjab
3 Min Read

ਨਵੀਂ ਦਿੱਲੀ : ਕੋਰੋਨਾ ਦੇ ਮਾਮਲੇ ਸ਼ਹਿਰਾਂ ਦੇ ਨਾਲ-ਨਾਲ ਹੁਣ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ । ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਨੂੰ ਚਿੰਤਾ ਦਾ ਵੱਡਾ ਵਿਸ਼ਾ ਦੱਸਿਆ ਗਿਆ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਵੱਲੋਂ ਸਿਹਤ ਮੰਤਰਾਲੇ ਨੂੰ ਪਿੰਡਾਂ ਵਿਚ ਘਰ-ਘਰ ਜਾ ਕੇ ਕੋਰੋਨਾ ਟੈਸਟ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਸੀ।

ਸਰਕਾਰ ਦੀ ਕੋਸ਼ਿਸ਼ ਹੈ ਕਿ ਛੋਟੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਨੂੰ ਇਸ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਦੂਰ ਰੱਖਿਆ ਜਾਵੇ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਇਲਾਕਿਆਂ ’ਚ ਸਿਹਤ ਸੇਵਾਵਾਂ ਦੀ ਜ਼ਿਆਦਾ ਘਾਟ ਹੈ ਤੇ ਜੇਕਰ ਉਥੋਂ ਫੈਲਣ ਤੋਂ ਪਹਿਲਾਂ ਰੋਕਿਆ ਨਹੀਂ ਗਿਆ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।

ਪਿੰਡਾਂ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਪੇਂਡੂ ਇਲਾਕਿਆਂ ਲਈ ਨਵੀਂ ਗਾਈਡਲਾਈਨਜ਼ ਜਾਰੀ ਕੀਤੀ ਹੈ। ਇਸ ’ਚ ਹੋਰ ਉਪਰਾਲਿਆਂ ਦੇ ਨਾਲ-ਨਾਲ ਪੇਂਡੂ ਪੱਧਰ ’ਤੇ ਕੋਵਿਡ ਦੇ ਪ੍ਰਬੰਧਨ ਲਈ ਸਿਹਤ ਦੇ ਬੁਨਿਆਦੀ ਢਾਂਚੇ ਦੀ ਨਿਗਰਾਨੀ ਤੇ ਕੋਰੋਨਾ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਨਾਲ ਹੀ ਘਰ ਤੇ ਕਮਿਊਨਿਟੀ ਬੇਸਡ ਆਈਸੋਲੇਸ਼ਨ ਦਾ ਸੁਝਾਅ ਦਿੱਤਾ ਗਿਆ ਹੈ।

 

 

 

 

 

ਪੇਂਡੂ ਖੇਤਰਾਂ ਲਈ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨਜ਼ ਅਤੇ ਹਦਾਇਤਾਂ ਇਸ ਤਰ੍ਹਾਂ ਹਨ :-

– ਆਸ਼ਾ ਵਰਕਰਾਂ ਵਲੋਂ ਹਰ ਪਿੰਡ ’ਚ ਸਿਹਤ ਤੇ ਪੋਸ਼ਣ ਕਮੇਟੀ ਦੀ ਮਦਦ ਨਾਲ ਸਮੇਂ-ਸਮੇਂ ’ਤੇ ਬੁਖਾਰ/ਵਾਇਰਲ ਇਨਫੈਕਸ਼ਨ/ਸਾਹ ਦੀ ਸਮੱਸਿਆ ਆਦਿ ਮਾਮਲਿਆਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

– ਸਮੁਦਾਇਕ ਸਿਹਤ ਅਧਿਕਾਰੀ (ਸੀਐੱਸਓ) ਇਨ੍ਹਾਂ ਮਾਮਲਿਆਂ ਦੀ ਜਲਦ ਜਾਂਚ ਕਰੇ।

– ਜਿਨ੍ਹਾਂ ਲੋਕਾਂ ’ਚ ਆਕਸੀਜਨ ਲੈਵਲ ਘੱਟ ਪਾਇਆ ਜਾਂਦਾ ਹੈ ਜਾਂ ਜਿਹਡ਼ੇ ਲੋਕਾਂ ਨੂੰ ਹੋਰ ਬਿਮਾਰੀਆਂ ਹਨ, ਉਨ੍ਹਾਂ ਨੂੰ ਜ਼ਿਲ੍ਹਾ – ਹਸਪਤਾਲਾਂ ਜਾਂ ਹੋਰ ਵੱਡੇ ਹਸਪਤਾਲਾਂ ’ਚ ਭੇਜਿਆ ਜਾਵੇ।

– ਸੀਐੱਚਓ ਰੈਪਿਡ ਐਂਟੀਜਨ ਟੈਸਟ ਕਰਨ ਲਈ ਜਾਗਰੂਕ ਕਰਨਗੇ।

– ਮਰੀਜ਼ਾਂ ਦੀ ਰਿਪੋਰਟ ਆਉਣ ਤਕ ਉਨ੍ਹਾਂ ਨੂੰ ਆਈਸੋਲੇਟ ਰਹਿਣ ਲਈ ਕਿਹਾ ਜਾਵੇ।

– ਬਿਨਾਂ ਲੱਛਣਾਂ ਵਾਲੇ ਲੋਕ ਜੋ ਕੋਰੋਨਾ ਮਰੀਜ਼ ਤੋਂ 6 ਫੁੱਟ ਦੀ ਦੂਰੀ ’ਤੇ ਬਿਨਾਂ ਮਾਸਕ ਦੇ ਜੇਕਰ 15 ਮਿੰਟ ਤਕ ਸੰਪਰਕ ’ਚ ਆਏ ਹਨ ਤਾਂ ਉਨ੍ਹਾਂ ਨੂੰ ਕੁਆਰੰਟਾਈਨ ਰਹਿਣਾ ਚਾਹੀਦਾ ਹੈ।

– ਕੰਟੈਕਟ ਟ੍ਰੇਸਿੰਗ ’ਤੇ ਧਿਆਨ ਦੇਣਾ ਚਾਹੀਦਾ ਤੇ ਇਸ ਲਈ ਆਈਡੀਐੱਸਪੀ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਪਵੇਗੀ।

– ਕੋਰੋਨਾ ਮਰੀਜ਼ ਨੂੰ ਜੇਕਰ ਘਰ ’ਤੇ ਹੀ ਕੁਆਰੰਟਾਈਨ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਨਾ ਚਾਹੀਦਾ ਹੈ।

– ਆਕਸੀਜਨ ਲੈਵਲ ਦੀ ਜਾਂਚ ’ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਵੀਐੱਚਐੱਸਐੱਨਸੀ (VHSNC) ਨੂੰ ਸਥਾਨਕ ਪੀਆਰਆਈ ਜ਼ਰੀਏ ਇਹ ਉਪਕਰਨ ਇਕੱਠੇ ਕਰਨ ਦੇ ਹੁਕਮ ਦਿੱਤੇ ਗਏ ਹਨ।

– ਪੇਂਡੂ ਖੇਤਰਾਂ ’ਚ ਪਰਿਵਾਰਾਂ ਨੂੰ ਕਰਜ਼ੇ ’ਤੇ ਥਰਮਾਮੀਟਰ ਤੇ ਪਲਸ ਆਕਸੀਮੀਟਰ ਦਿੱਤੇ ਜਾ ਸਕਦੇ ਹਨ। ਕੁਆਰੰਟਾਈਨ ਦੇ ਮਾਮਲੇ ’ਚ ਸਾਰੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਕਿੱਟ ਦਿੱਤੀ ਜਾਵੇ। ਇਸ ਕਿੱਟ ’ਚ ਜ਼ਰੂਰੀ ਦਵਾਈਆਂ ਦਿੱਤੀਆਂ ਜਾਣ।

Share This Article
Leave a Comment