ਜੇਲ੍ਹ ‘ਚ ਸਤੇਂਦਰ ਜੈਨ ਦੀ ਮਾਲਿਸ਼ ਤੋਂ ਬਾਅਦ ਨਵਾਂ ਵਿਵਾਦ, ਮੰਗ ਪੂਰੀ ਕਰਨ ਵਾਲੇ ਅਧਿਕਾਰੀ ‘ਤੇ ਕਾਰਵਾਈ

Rajneet Kaur
2 Min Read

ਨਵੀਂ ਦਿੱਲੀ: ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ‘ਆਪ’ ਨੇਤਾ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਮਸਾਜ ਦੀ ਕਥਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਹੁਣ ਇਸ ਮਾਮਲੇ ‘ਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਤੇਂਦਰ ਜੈਨ ਦੇ ਕਹਿਣ ‘ਤੇ ਜੇਲ ਅਧਿਕਾਰੀ ਨੇ ਦੋ ਕੈਦੀਆਂ ਨੂੰ ਆਪਣੀ ਕੋਠੜੀ ‘ਚ ਸ਼ਿਫਟ ਕੀਤਾ ਸੀ।

ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਦੀ ਬੇਨਤੀ ‘ਤੇ ਜੇਲ ਪ੍ਰਸ਼ਾਸਨ ਨੇ ਤਿਹਾੜ ਜੇਲ ਨੰਬਰ 7 ਦੇ ਸੁਪਰਡੈਂਟ ਨੂੰ ਦੋ ਲੋਕਾਂ ਨੂੰ ਉਨ੍ਹਾਂ ਦੇ ਸੈੱਲ ‘ਚ ਤਬਦੀਲ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਤਿੰਦਰ ਜੈਨ ਵੱਲੋਂ ਲਿਖੀ ਚਿੱਠੀ ਸਾਹਮਣੇ ਆਈ, ਜਿਸ ਵਿੱਚ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਦੋ ਹੋਰ ਕੈਦੀਆਂ ਨੂੰ ਆਪਣੀ ਕੋਠੜੀ ਵਿੱਚ ਰੱਖਣ ਦੀ ਬੇਨਤੀ ਕੀਤੀ ਸੀ।

ਹੁਣ ਸਤੇਂਦਰ ਜੈਨ ਦੀ ਮੰਗ ਪੂਰੀ ਕਰਨ ਵਾਲੇ ਸੁਪਰਡੈਂਟ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਗਈ ਹੈ। ਉਸਨੂੰ  ਨੋਟਿਸ ਭੇਜ ਕੇ ਪੂਰੇ ਮਾਮਲੇ ‘ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਤਿਹਾੜ ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੈਨ ਨੇ 11 ਮਈ ਨੂੰ ਤਿਹਾੜ ਦੀ ਜੇਲ ਨੰਬਰ 7 ਦੇ ਸੁਪਰਡੈਂਟ ਨੂੰ ਡਿਪਰੈਸ਼ਨ ਅਤੇ ਇਕੱਲੇਪਣ ਦਾ ਹਵਾਲਾ ਦਿੰਦੇ ਹੋਏ ਦੋ ਹੋਰ ਕੈਦੀਆਂ  ਨੂੰ ਆਪਣੇ ਨਾਲ ਰੱਖਣ ਦੀ ਬੇਨਤੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਤਿੰਦਰ ਜੈਨ ਨੇ ਡਿਪਰੈਸ਼ਨ ਦਾ ਹਵਾਲਾ ਦਿੰਦੇ ਹੋਏ ਜੇਲ ਅਧਿਕਾਰੀ ਨੂੰ ਸਮਾਜਿਕ ਸੰਪਰਕ ਦੀ ਲੋੜ ਦਸਦੇ ਹੋਏ ਕੁਝ ਕੈਦੀਆਂ ਨੂੰ ਕੋਠੜੀ ‘ਚ ਸ਼ਿਫਟ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਦੋ ਕੈਦੀਆਂ ਨੂੰ ਉਸ ਦੀ ਕੋਠੜੀ ‘ਚ ਸ਼ਿਫਟ ਕਰ ਦਿੱਤਾ ਗਿਆ ਸੀ ਜੇਲ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੂੰ ਤੁਰੰਤ ਸਤੇਂਦਰ ਜੈਨ ਦੀ ਕੋਠੀ ਤੋਂ ਵਾਪਸ ਸ਼ਿਫਟ ਕਰ ਦਿਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment