Bigg Boss 14 ਨੂੰ ਬੈਨ ਕਰਨ ਦੀ ਉੱਠੀ ਮੰਗ, ਲੋਕਾਂ ਨੇ ਸ਼ੋਅ ਨੂੰ ਦੱਸਿਆ ਘਟੀਆ

TeamGlobalPunjab
3 Min Read

ਨਿਊਜ਼ ਡੈਸਕ: ਬਿੱਗ ਬਾਸ ਸ਼ੋਅ ਸ਼ੁਰੂ ਹੋਣ ਦੇ ਨਾਲ ਹੀ ਵਿਵਾਦਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਕਈ ਮੌਕਿਆਂ ਤੇ ਅਜਿਹਾ ਦੇਖਣ ਨੂੰ ਮਿਲਿਆ ਹੈ ਜਦੋਂ ਸ਼ੋਅ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਿਖਿਆ ਜਾਂਦਾ ਰਿਹਾ ਹੈ। ਅਜਿਹਾ ਹੀ ਕੁਝ ਹੁਣ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ ਯੂਜ਼ਰਸ ਨੇ ਬਿੱਗ ਬਾਸ-14 ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।

https://www.instagram.com/tv/CGCjRUfjpKm/

ਅਸਲ ‘ਚ ਅਪਕਮਿੰਗ ਐਪੀਸੋਡ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਸੀ ਜਿੱਥੇ ਬਿੱਗ ਬਾਸ ਨੇ ਲੜਕੀਆਂ ਨੂੰ ਇਮਿਊਨਿਟੀ ਪਾਉਣ ਦਾ ਇੱਕ ਮੌਕਾ ਦਿੱਤਾ ਇਸ ਦੇ ਤਹਿਤ ਲੜਕੀਆਂ ਨੂੰ ਸਿਧਾਰਥ ਸ਼ੁਕਲਾ ਨੂੰ ਆਪਣੀਆਂ ਅਦਾਵਾਂ ਨਾਲ ਇੰਪਰੈੱਸ ਕਰਨਾ ਸੀ। ਪ੍ਰੋਮੋ ਵਿੱਚ ਵਿਖਾਇਆ ਗਿਆ ਕਿ ਪਵਿੱਤਰਾ, ਰੂਬੀਨਾ, ਜੈਸਮਿਨ, ਨਿੱਕੀ ਬਾਈਕ ‘ਤੇ ਬੈਠੇ ਸਿਧਾਰਥ ਸ਼ੁਕਲਾ ਨਾਲ ਰੇਨ ਡਾਂਸ ਕਰ ਰਹੀਆਂ ਹਨ ਅਤੇ ਆਪਣੀਆਂ ਅਦਾਵਾਂ ਦਾ ਜਲਵਾ ਸਿਧਾਰਥ ‘ਤੇ ਦਿਖਾ ਰਹੀਆਂ ਹਨ।

ਕਈ ਲੋਕਾਂ ਨੇ ਇਸ ‘ਤੇ ਰੋਸ ਜਤਾਉਂਦੇ ਹੋਏ ਸ਼ੋਅ ਨੂੰ ਵਲਗਰ ਤੇ ਘਟੀਆ ਦੱਸ ਦਿੱਤਾ ਹੈ। ਟ੍ਰੋਲਰਜ਼ ਬਿੱਗ ਬਾਸ 14 ਨੂੰ ਬੈਨ ਕਰਨ ਦੀ ਵੀ ਮੰਗ ਕਰ ਰਹੇ ਹਨ #BoycottBB14 ਟ੍ਰੈਂਡ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਸਮਾਂ ਆ ਗਿਆ ਹੈ ਕਿ ਬਿੱਗ ਬਾਸ ਨੂੰ ਬੈਨ ਕੀਤਾ ਜਾਵੇ ਪਿਛਲੇ ਸੀਜ਼ਨ ਵਿੱਚ ਹਿੰਸਾ ਨੂੰ ਪ੍ਰਮੋਟ ਕੀਤਾ ਗਿਆ ਸੀ ਅਤੇ ਇਸ ਵਾਰ ਵਲਗੈਰਿਟੀ ਨੂੰ।

Share this Article
Leave a comment